ਰਾਸ਼ਨ ਕਾਡਰਧਾਰਕਾਂ ਨੂੰ ਸਰਕਾਰ ਦੇਵੇਗੀ ਤੋਹਫ਼ਾ, ਖਾਤਿਆਂ 'ਚ ਆਉਣਗੇ ਪੈਸੇ
Saturday, Jan 04, 2025 - 10:18 AM (IST)
ਪੁਡੂਚੇਰੀ- ਪੋਂਗਲ ਦੇ ਤਿਉਹਾਰ ਮੌਕੇ ਸਰਕਾਰ ਸਾਰੇ ਰਾਸ਼ਨ ਕਾਰਡ ਧਾਰਕਾਂ ਦੇ ਬੈਂਕ ਖਾਤਿਆਂ 'ਚ ਤੋਹਫੇ ਵਜੋਂ 750 ਰੁਪਏ ਜਮ੍ਹਾ ਕਰਵਾਏਗਾ। ਇਹ ਐਲਾਨ ਪੁਡੂਚੇਰੀ ਦੇ ਮੁੱਖ ਮੰਤਰੀ ਐੱਨ. ਰੰਗਾਸਾਮੀ ਨੇ ਕੀਤਾ ਹੈ। ਪੋਂਗਲ, ਤਾਮਿਲਨਾਡੂ ਅਤੇ ਪੁਡੂਚੇਰੀ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ 'ਚੋਂ ਇਕ ਹੈ। ਹਰ ਸਾਲ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਦੱਸ ਦੇਈਏ ਕਿ ਪੁਡੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਪੋਂਗਲ ਤਾਮਿਲ ਭਾਈਚਾਰੇ ਵਲੋਂ ਮਨਾਇਆ ਜਾਣ ਵਾਲਾ ਇਕ ਫ਼ਸਲ ਉਤਸਵ ਹੈ। ਇਹ ਸੂਰਜ, ਮਾਂ ਕੁਦਰਤ ਅਤੇ ਵੱਖ-ਵੱਖ ਖੇਤ ਜਾਨਵਰਾਂ ਨੂੰ ਧੰਨਵਾਦ ਦੇਣ ਦਾ ਉਤਸਵ ਹੈ, ਜੋ ਕਿਸਾਨਾਂ ਦੀ ਮਦਦ ਕਰਦੇ ਹਨ।
ਮੁੱਖ ਮੰਤਰੀ ਨੇ ਹੁਣ ਐਲਾਨ ਕੀਤਾ ਹੈ ਕਿ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਤੋਹਫ਼ੇ ਦੀ ਰਕਮ ਵੰਡਣ ਦੀ ਬਜਾਏ ਸਰਕਾਰ ਲਾਭਪਾਤਰੀਆਂ ਦੇ ਬੈਂਕ ਖਾਤੇ 'ਚ ਪੈਸੇ ਸਿੱਧੇ ਟਰਾਂਸਫਰ ਕਰੇਗੀ। ਪੁਡੂਚੇਰੀ ਸਰਕਾਰ ਹਰ ਸਾਲ ਪੋਂਗਲ ਦੇ ਦੌਰਾਨ ਰਾਸ਼ਨ ਕਾਰਡ ਧਾਰਕਾਂ ਨੂੰ ਪੋਂਗਲ ਦੌਰਾਨ ਤੋਹਫ਼ੇ ਵਜੋਂ ਪੈਸੇ ਪ੍ਰਦਾਨ ਕਰੇਗੀ। ਮੁੱਖ ਮੰਤਰੀ ਐਨ. ਰੰਗਾਸਾਮੀ ਨੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਅਤੇ ਸਰਕਾਰੀ ਵਿਭਾਗਾਂ 'ਚ ਖਾਲੀ ਅਸਾਮੀਆਂ ਨੂੰ ਭਰਨ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਨਰਸਿੰਗ ਦੀਆਂ 300 ਅਸਾਮੀਆਂ ਨੂੰ ਜਲਦੀ ਹੀ ਭਰਿਆ ਜਾਵੇਗਾ।
ਦੱਸ ਦੇਈਏ ਕਿ ਪੁਡੂਚੇਰੀ ਨੂੰ NDA ਦੀ ਅਗਵਾਈ ਵਾਲੇ ਪ੍ਰਸ਼ਾਸਨ ਵਲੋਂ ਨਿਯੰਤਰਿਤ ਕੀਤਾ ਜਾਂਦਾ ਹੈ, ਜਿਸ 'ਚ NR ਕਾਂਗਰਸ ਨੇਤਾ ਐਨ. ਰੰਗਾਸਾਮੀ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਭਾਜਪਾ ਨੇਤਾ ਏ. ਨਮਾਸਿਵਯਮ ਕੋਲ ਗ੍ਰਹਿ ਮੰਤਰੀ ਦਾ ਪੋਰਟਫੋਲੀਓ ਹੈ।