ਗਾਜ਼ਾ ''ਚ ਤਬਾਹੀ ਦਾ ਸਮਰਥਨ ਕਰਨ ਵਾਲੀਆਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ: ਪ੍ਰਿਯੰਕਾ ਗਾਂਧੀ

Monday, Nov 13, 2023 - 04:12 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਗਾਜ਼ਾ 'ਚ ਇਜ਼ਰਾਈਲੀ ਬੰਬਾਰੀ 'ਚ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਰੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਤਬਾਹੀ ਦਾ  ਸਮਰਥਨ ਕਰਨ ਵਾਲੀਆਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬੀਤੀ 7 ਅਕਤੂਬਰ ਨੂੰ ਇਜ਼ਰਾਈਲ ਵਿਚ ਹਮਾਸ ਦੇ ਹਮਲੇ ਮਗਰੋਂ ਇਜ਼ਰਾਈਲ ਫ਼ੌਜ ਬੰਬਾਰੀ ਕਰ ਰਹੀ ਹੈ। ਇਜ਼ਰਾਈਲ-ਹਮਾਸ ਯੁੱਧ ਵਿਚ 11 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ ਹਨ। 

PunjabKesari

ਪ੍ਰਿਯੰਕਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਕਿੰਨਾ ਨਿੰਦਣਯੋਗ ਅਤੇ ਅਫਸੋਸਜਨਕ ਹੈ... ਗਾਜ਼ਾ ਵਿਚ 10,000 ਤੋਂ ਵੱਧ ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਲੱਗਭਗ ਅੱਧੇ ਬੱਚੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ 10 ਮਿੰਟ 'ਚ 1 ਬੱਚੇ ਦੀ ਮੌਤ ਹੋ ਰਹੀ ਹੈ ਅਤੇ ਹੁਣ ਛੋਟੇ ਬੱਚਿਆਂ ਨੂੰ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ। ਫਿਰ ਵੀ ਇਸ ਕਤਲੇਆਮ ਦਾ ਸਮਰਥਨ ਕਰਨ ਵਾਲਿਆਂ ਦੀ ਅੰਤਰ ਆਤਮਾ 'ਤੇ ਕੋਈ ਅਸਰ ਨਹੀਂ, ਕੋਈ ਜੰਗਬੰਦੀ ਨਹੀਂ। ਬਸ ਬੰਬਾਰੀ, ਵਧੇਰੇ ਹਿੰਸਾ, ਕਤਲ ਅਤੇ ਦਰਦ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਇਸ ਵਿਨਾਸ਼ ਦਾ ਸਮਰਥਨ ਕਰਨ ਵਾਲੀਆਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਕਦੋਂ ਕਿਹਾ ਜਾਵੇਗਾ ਕਿ ਬਹੁਤ ਹੋ ਚੁੱਕਾ? 


Tanu

Content Editor

Related News