ਗੋਰਖਨਾਥ ਦੇ ਦਰਸ਼ਨ ਕਰਨ ਪੁੱਜੇ ਗੋਵਿੰਦਾ, ਯੋਗੀ ਨਾਲ ਵੀ ਕੀਤੀ ਮੁਲਾਕਾਤ

12/29/2019 12:44:58 PM

ਗੋਰਖਪੁਰ— ਬਾਲੀਵੁੱਡ ਅਭਿਨੇਤਾ ਗੋਵਿੰਦਾ ਐਤਵਾਰ ਭਾਵ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲਣ ਪੁੱਜੇ। ਗੋਵਿੰਦਾ ਨੇ ਸਿਰਫ ਸੀ. ਐੱਮ. ਨਾਲ ਮੁਲਾਕਾਤ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨੇ ਗੋਰਖਪੁਰ ਦੇ ਪ੍ਰਸਿੱਧ ਗੋਰਖਨਾਥ ਮੰਦਰ 'ਚ ਪੂਜਾ ਵੀ ਕੀਤੀ। ਗੋਵਿੰਦਾ ਅਤੇ ਯੋਗੀ ਆਦਿਤਿਆਨਾਥ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਗਈਆਂ ਹਨ। 

PunjabKesari

ਸੀ. ਐੱਮ. ਯੋਗੀ ਦੇ ਆਵਾਸ 'ਚ ਇਨ੍ਹਾਂ ਦੋਹਾਂ ਵਿਚਾਲੇ ਕਰੀਬ ਅੱਧੇ ਘੰਟੇ ਦੀ ਮੁਲਾਕਾਤ ਹੋਈ। ਇਸ ਦੌਰਾਨ ਦੋਹਾਂ ਵਿਚਾਲੇ ਪ੍ਰਦੇਸ਼ ਦੇ ਵਿਕਾਸ ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋਈ। ਮੁੱਖ ਮੰਤਰੀ ਯੋਗੀ ਨੇ ਗੋਵਿੰਦਾ ਨੂੰ ਕਿਹਾ ਕਿ ਉਹ ਫਿਲਮਾਂ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਵਿਚ ਕਰਵਾਉਣ। ਇੱਥੇ ਸ਼ੂਟਿੰਗ ਦੀਆਂ ਕਈ ਸੰਭਾਵਨਾਵਾਂ ਹਨ। 

PunjabKesari

ਮੁੱਖ ਮੰਤਰੀ ਨੇ ਗੋਵਿੰਦਾ ਨੂੰ ਬੀਤੇ ਸਾਲ ਹੋਏ ਕੁੰਭ ਮੇਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਨੂੰ ਵਿਸ਼ਵ ਪੱਧਰੀ ਬਣਾਇਆ ਗਿਆ। ਗੋਵਿੰਦਾ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਯੋਗੀ ਨੇ ਗੋਵਿੰਦਾ ਨੂੰ ਮਨੁੱਖਤਾ ਦੀ ਅਸੀਮ ਸੱਭਿਆਚਾਰ ਵਿਰਾਸਤ ਪ੍ਰਯਾਗਰਾਜ ਕੁੰਭ-2019 ਕਿਤਾਬ ਭੇਟ ਕੀਤੀ।


Tanu

Content Editor

Related News