ਕਾਂਗਰਸ ਨੇਤਾ ਦੇ ਵਿਗੜੇ ਬੋਲ, ਕਿਹਾ- 'ਜੇ ਨਦੀ ’ਚ ਨਹਾਉਣ ਨਾਲ ਪਾਪ ਧੋਤੇ ਜਾਂਦੇ ਹਨ, ਤਾਂ...'
Wednesday, Feb 12, 2025 - 10:29 AM (IST)
![ਕਾਂਗਰਸ ਨੇਤਾ ਦੇ ਵਿਗੜੇ ਬੋਲ, ਕਿਹਾ- 'ਜੇ ਨਦੀ ’ਚ ਨਹਾਉਣ ਨਾਲ ਪਾਪ ਧੋਤੇ ਜਾਂਦੇ ਹਨ, ਤਾਂ...'](https://static.jagbani.com/multimedia/2025_2image_10_11_01293483023.jpg)
ਬੀਕਾਨੇਰ (ਪ੍ਰੇਮ)- ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਇਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ ’ਚ ਹਨ। ਇਸ ਵਾਰ ਉਨ੍ਹਾਂ ਨੇ ਭਾਰਤ ਦੀਆਂ ਸਭ ਤੋਂ ਵੱਡੀਆਂ ਧਾਰਮਿਕ ਪ੍ਰੰਪਰਾਵਾਂ ’ਚੋਂ ਇਕ ਕੁੰਭ ਇਸ਼ਨਾਨ ’ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਮੇਘਵਾਲ ਨੇ ਕੁੰਭ ਇਸ਼ਨਾਨ ਦੀ ਪ੍ਰੰਪਰਾ ਨੂੰ ਲੈ ਕੇ ਵਿਅੰਗ ਕਸਦਿਆਂ ਕਿਹਾ ਕਿ ਮੈਂ ਦੁਨੀਆ ’ਚ ਭਾਰਤ ਪਹਿਲਾ ਦੇਸ਼ ਵੇਖਿਆ ਹੈ, ਜਿੱਥੇ ਨਦੀ ’ਚ ਨਹਾਉਣ ਨਾਲ ਪਾਪ ਧੋਤੇ ਜਾਂਦੇ ਹਨ। ਯੂ. ਪੀ. ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਕੁੰਭ ਦੇ ਸਾਰੇ ਪ੍ਰਬੰਧ ਕਰ ਦਿੱਤੇ ਗਏ ਹਨ, ਲੋਕ ਲੱਖਾਂ ਦੀ ਗਿਣਤੀ ’ਚ ਇਸ਼ਨਾਨ ਲਈ ਪੁੱਜਦੇ ਹਨ। ਉੱਥੇ ਹੀ ਭਾਜੜ ਮਚਦੀ ਹੈ ਜਿਸ ’ਚ ਹਜ਼ਾਰਾਂ ਸ਼ਰਧਾਲੂ ਮਾਰੇ ਜਾਂਦੇ ਹਨ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਭਵਿੱਖਬਾਣੀ; ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ
ਉਨ੍ਹਾਂ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਜੇ ਨਦੀ ’ਚ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ ਹਨ, ਤਾਂ ਜੇਲ੍ਹਾਂ ’ਚ ਬੰਦ ਸਾਰੇ ਕੈਦੀਆਂ ਨੂੰ ਕੁੰਭ 'ਚ ਇਸ਼ਨਾਨ ਕਰਵਾ ਕੇ ਛੱਡ ਦੇਣਾ ਚਾਹੀਦਾ ਹੈ। ਮੇਘਵਾਲ ਦਾ ਇਹ ਬਿਆਨ ਨਾ ਸਿਰਫ ਧਾਰਮਿਕ ਆਸਥਾਵਾਂ ਨੂੰ ਸੱਟ ਪਹੁੰਚਾਉਂਦਾ ਦਿਸਿਆ, ਸਗੋਂ ਇਸ ਨੇ ਸਿਆਸੀ ਗਲਿਆਰਿਆਂ ’ਚ ਵੀ ਹਲਚਲ ਮਚਾ ਦਿੱਤੀ ਹੈ। ਮੇਘਵਾਲ ਘੜਸਾਨਾ ’ਚ ਪਾਣੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਨਵੀਂ ਅਪਡੇਟ, ਜਲਦੀ ਕਰ ਲਓ ਇਹ ਕੰਮ
ਮੇਘਵਾਲ ਨੇ ਇਸ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਰਾਜਸਥਾਨ ਦੀ ਭਜਨ ਲਾਲ ਸਰਕਾਰ ਨੂੰ ਵੀ ਲੰਮੇਂ ਹੱਥੀਂ ਲਿਆ। ਉਨ੍ਹਾਂ ਪ੍ਰਯਾਗਰਾਜ ’ਚ ਕੁੰਭ ਇਸ਼ਨਾਨ ਕਰਨ ਗਏ ਮੰਤਰੀਆਂ ’ਤੇ ਵਿਅੰਗ ਕਸਦਿਆਂ ਕਿਹਾ ਕਿ ਜਦੋਂ ਸਰਕਾਰ ਦੇ ਸਾਰੇ ਮੰਤਰੀ ਕੁੰਭ ’ਚ ਡੁਬਕੀ ਲਾ ਰਹੇ ਹਨ, ਤਾਂ ਉਦੋਂ ਕਿਸਾਨ ਪਾਣੀ ਲਈ ਸੰਘਰਸ਼ ਕਰ ਰਿਹਾ ਹੈ। ਇਸ ਬਿਆਨ ਰਾਹੀਂ ਉਨ੍ਹਾਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਧਾਰਮਿਕ ਕਰਮ ਕਾਂਡਾਂ ’ਚ ਰੁੱਝੀ ਹੈ, ਜਦੋਂ ਕਿ ਜਨਤਾ ਦੀਆਂ ਅਸਲ ਸਮੱਸਿਆਵਾਂ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ- ਜੇਕਰ 48 ਘੰਟਿਆਂ 'ਚ ਨਹੀਂ ਚੁਣਿਆ CM ਤਾਂ ਲੱਗ ਜਾਵੇਗਾ ਰਾਸ਼ਟਰਪਤੀ ਸ਼ਾਸਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8