ਮਮਤਾ ਨੂੰ ਰਾਜਪਾਲ ਦੀ ਨਸੀਹਤ, ਮੌਜੂਦਾ ਸਮਾਂ ਟਕਰਾਅ ਦਾ ਨਹੀਂ

Tuesday, Apr 28, 2020 - 08:38 PM (IST)

ਮਮਤਾ ਨੂੰ ਰਾਜਪਾਲ ਦੀ ਨਸੀਹਤ, ਮੌਜੂਦਾ ਸਮਾਂ ਟਕਰਾਅ ਦਾ ਨਹੀਂ

ਕੋਲਕਾਤਾ— ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਕ ਵਾਰ ਫਿਰ ਨਸੀਤ ਦਿੰਦੇ ਹੋਏ ਕਿਹਾ ਕਿ ਇਹ ਸਮਾਂ ਰਾਜਪਾਲ ਜਾਂ ਕੇਂਦਰ ਸਰਕਾਰ ਨਾਲ ਟਕਰਾਅ ਦਾ ਨਹੀਂ ਹੈ। ਇਸ ਸਮਾਂ ਮੌਜੂਦਾ ਸਥਿਤੀ ਨਾਲ ਨਜਿੱਠਣ ਦਾ ਰਸਤਾ ਲੱਭਣ ਦਾ ਹੈ। ਧਨਖੜ ਨੇ 
ਟਵੀਟ ਕਰ ਕਿਹਾ- ਸਾਡੀ ਜਨਤਾ ਦੀ ਚਿੰਤਾ ਸਾਡੀ ਚਿੰਤਾ ਹੋਣੀ ਚਾਹੀਦੀ ਹੈ ਨਾ ਕਿ ਟਕਰਾਅ। ਕੋਰੋਨਾ ਵਾਇਰਸ ਦਾ ਜਾਇਜ਼ਾ ਲੈਣ ਆਏ ਕੇਂਦਰ ਦੀਆਂ ਟੀਮਾਂ ਨੇ ਦੌਰੇ ਦੇ ਸੰਦਰਭ 'ਚ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਨੂੰ ਦੇਖਦੇ ਹੋਏ ਅੱਗੇ ਵਧਣ ਦਾ ਰਸਤਾ ਪੱਧਰਾ ਹੋਣਾ ਚਾਹੀਦਾ ਹੈ।


author

Gurdeep Singh

Content Editor

Related News