ਸਰਕਾਰਾਂ ਲਗਾਤਾਰ ਵਧਦੀ ਮਹਿੰਗਾਈ ਨੂੰ ਲੈ ਕੇ ਗੰਭੀਰ ਅਤੇ ਚਿੰਤਤ ਨਹੀਂ : ਮਾਇਆਵਤੀ
Sunday, Jul 11, 2021 - 11:02 AM (IST)
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ 'ਤੇ ਐਤਵਾਰ ਨੂੰ ਦੋਸ਼ ਲਗਾਇਆ ਕਿ ਉਹ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਵਰਗੀਆਂ ਜ਼ਰੂਰੀਆਂ ਵਸਤੂਆਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੂੰ ਲੈ ਕੇ ਗੰਭੀਰ ਅਤੇ ਚਿੰਤਤ ਨਹੀਂ ਹਨ। ਬਸਪਾ ਮੁਖੀ ਨੇ ਟਵੀਟ ਕੀਤਾ,''ਦੇਸ਼ 'ਚ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਦੁੱਧ ਆਦਿ ਵਰਗੀਆਂ ਜ਼ਰੂਰੀ ਵਸਤੂਆਂ ਦੀ ਕੀਮਤ ਜਿਸ ਤਰ੍ਹਾਂ ਲਗਾਤਾਰ ਵੱਧ ਰਹੀ ਹੈ, ਉਸ ਨਾਲ ਮਹਿੰਗਾਈ ਆਸਮਾਨ ਛੂਹ ਰਹੀ ਹੈ ਅਤੇ ਲੋਕਾਂ ਦਾ ਜੀਵਨ ਦੁਖੀ ਕਰ ਰਹੀ ਹੈ ਪਰ ਸਰਕਾਰਾਂ ਇਸ ਪ੍ਰਤੀ ਗੰਭੀਰ ਅਤੇ ਚਿੰਤਤ ਨਹੀਂ ਹਨ।''
ਉਨ੍ਹਾਂ ਨੇ ਇਸ ਨੂੰ ਬੇਹੱਦ ਦੁਖਦ ਦੱਸਦੇ ਹੋਏ ਟਵੀਟ ਕੀਤਾ,''ਦੇਸ਼ 'ਚ ਹਰ ਪਾਸੇ ਛਾਈ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਆਦਿ ਦੀ ਸਮੱਸਿਆ ਤੋਂ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੀ ਪੂਰੀ ਸ਼ਕਤੀ ਅਤੇ ਸਰੋਤ ਲਗਾਉਣੇ ਹੋਣਗੇ ਤਾਂ ਕਿ ਦੇਸ਼ ਨੂੰ ਨਿਰਾਸ਼ਾ ਦੇ ਮਾਹੌਲ 'ਚੋਂ ਕੱਢਿਆ ਜਾ ਸਕੇ ਅਤੇ ਵਿਕਾਸ ਨੂੰ ਪੱਟੜੀ 'ਤੇ ਲਿਆਂਦਾ ਜਾ ਸਕੇ।''