Love Marriage ਲਈ ਮਾਂ-ਪਿਓ ਦੀ ਇਜਾਜ਼ਤ ਹੋਵੇਗੀ ਲਾਜ਼ਮੀ, ਸਰਕਾਰ ਕਰ ਰਹੀ ਵਿਚਾਰ
Tuesday, Aug 01, 2023 - 11:33 AM (IST)
ਮੇਹਿਸਾਣਾ (ਭਾਸ਼ਾ)- ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਗੱਲ ਦਾ ਅਧਿਐਨ ਕਰੇਗੀ ਕਿ ਕੀ ਪ੍ਰੇਮ ਵਿਆਹ ਲਈ ਮਾਤਾ-ਪਿਤਾ ਦੀ ਆਗਿਆ ਨੂੰ ਲਾਜ਼ਮੀ ਬਣਾਉਣ ਦੀ ਵਿਵਸਥਾ ਸੰਵਿਧਾਨਕ ਹੱਦ ’ਚ ਰਹਿ ਕੇ ਕੀਤੀ ਜਾ ਸਕਦੀ ਹੈ। ਪਟੇਲ ਨੇ ਇਹ ਟਿੱਪਣੀ ਪਾਟੀਦਾਰ ਭਾਈਚਾਰੇ ਦੇ ਕੁਝ ਧੜਿਆਂ ਵੱਲੋਂ ਪ੍ਰੇਮ ਵਿਆਹ ਲਈ ਮਾਤਾ-ਪਿਤਾ ਦੀ ਆਗਿਆ ਲਾਜ਼ਮੀ ਬਣਾਉਣ ਦੀ ਮੰਗ ਦੇ ਜਵਾਬ ’ਚ ਕੀਤੀ।
ਮੇਹਿਸਾਣਾ ਜ਼ਿਲ੍ਹੇ ’ਚ ਪਾਟੀਦਾਰ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਸਰਦਾਰ ਪਟੇਲ ਗਰੁੱਪ ਵੱਲੋਂ ਐਤਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ’ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਉਨ੍ਹਾਂ ਨੂੰ ਵਿਆਹ ਲਈ ਕੁੜੀਆਂ ਨੂੰ ਭਜਾਉਣ ਦੀਆਂ ਘਟਨਾਵਾਂ ਦਾ ਅਧਿਐਨ ਕਰਾਉਣ ਦਾ ਸੁਝਾਅ ਦਿੱਤਾ ਹੈ ਤਾਂ ਕਿ ਅਜਿਹੀ ਵਿਵਸਥਾ ਬਣਾਈ ਜਾ ਸਕੇ ਜਿਸ ’ਚ ਪ੍ਰੇਮ ਵਿਆਹ ਲਈ ਮਾਤਾ-ਪਿਤਾ ਦੀ ਆਗਿਆ ਲਾਜ਼ਮੀ ਹੋਵੇ। ਕਾਂਗਰਸ ਵਿਧਾਇਕ ਇਮਰਾਨ ਖੇੜਾਵਾਲਾ ਨੇ ਕਿਹਾ ਕਿ ਜੇਕਰ ਸਰਕਾਰ ਵਿਧਾਨ ਸਭਾ ’ਚ ਇਸ ਸਬੰਧ ’ਚ ਕੋਈ ਬਿੱਲ ਲੈ ਕੇ ਆਉਂਦੀ ਹੈ ਤਾਂ ਉਹ ਉਸ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹਾ ਸਮਾਂ, ਜਿਸ ’ਚ ਪ੍ਰੇਮ ਵਿਆਹ ਦੌਰਾਨ ਮਾਤਾ-ਪਿਤਾ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ, ਸਰਕਾਰ ਪ੍ਰੇਮ ਵਿਆਹ ਲਈ ਵਿਸ਼ੇਸ਼ ਵਿਵਸਥਾ ਕਰਨ ’ਤੇ ਵਿਚਾਰ ਕਰ ਰਹੀ ਹੈ, ਜੋ ਸੰਵਿਧਾਨਕ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8