ਜੰਮੂ ਕਸ਼ਮੀਰ : ਉੜੀ ''ਚ ਸਰਕਾਰੀ ਕਰਮੀ 20 ਕਰੋੜ ਰੁਪਏ ਮੁੱਲ ਦੀ ਹੈਰੋਇਨ ਨਾਲ ਗ੍ਰਿਫ਼ਤਾਰ

05/21/2022 1:10:01 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਕਸਬੇ ਤੋਂ ਇਕ ਸਰਕਾਰੀ ਕਰਮੀ ਨੂੰ 20 ਕਰੋੜ ਰੁਪਏ ਮੁੱਲ ਦੀ 10 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸੰਬੰਧ 'ਚ ਇਕ ਵਿਸ਼ੇਸ਼ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉੜੀ 'ਚ ਸਥਾਪਤ ਇਕ ਚੌਕੀ 'ਤੇ ਇਕ ਗੱਡੀ ਰੋਕੀ।

ਇਹ ਵੀ ਪੜ੍ਹੋ : ਬਰੂਹਾਂ 'ਤੇ ਢੁਕਣ ਵਾਲੀ ਸੀ ਬਰਾਤ, ਅਚਾਨਕ ਮਿਲੀ ਲਾੜੀ ਦੀ ਮੌਤ ਦੀ ਖ਼ਬਰ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਇਹ ਗੱਡੀ ਗ੍ਰਾਮੀਣ ਵਿਕਾਸ ਵਿਭਾਗ ਦੇ ਕਰਮੀ ਮੁਹੰਮਦ ਜੈਦ ਸ਼ਾਹ ਗਿਲਾਨੀ ਚਲਾ ਰਿਹਾ ਸੀ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਉਸ ਕੋਲੋਂ 20 ਕਰੋੜ ਰੁਪਏ ਮੁੱਲ ਦੀ 10 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਬੁਲਾਰੇ ਨੇ ਕਿਹਾ,''ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਥਾਣੇ ਲਿਜਾਇਆ ਗਿਆ, ਜਿੱਥੇ ਉਹ ਹਿਰਾਸਤ 'ਚ ਹੈ।'' ਉੜੀ ਪੁਲਸ ਥਾਣੇ 'ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News