ਸ਼ਰਮਨਾਕ! ਸਰਕਾਰੀ ਬੱਸ ''ਚ ਔਰਤ ਨਾਲ ਜਬਰ ਜ਼ਿਨਾਹ

Wednesday, Feb 26, 2025 - 02:41 PM (IST)

ਸ਼ਰਮਨਾਕ! ਸਰਕਾਰੀ ਬੱਸ ''ਚ ਔਰਤ ਨਾਲ ਜਬਰ ਜ਼ਿਨਾਹ

ਪੁਣੇ- ਇਕ ਵਿਅਕਤੀ ਨੇ 26 ਸਾਲਾ ਔਰਤ ਨਾਲ ਸਟੇਟ ਟਰਾਂਸਪੋਰਟ ਦੀ ਇਕ ਖੜ੍ਹੀ ਬੱਸ 'ਚ ਜਬਰ ਜ਼ਿਨਾਹ ਕੀਤਾ। ਦੋਸ਼ੀ ਦਾ ਅਪਰਾਧਿਕ ਰਿਕਾਰਡ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੀ ਹੈ। ਸਵਾਰਗੇਟ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਦੱਤਾ ਗਾਡੇ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਚੋਰੀ ਅਤੇ ਚੇਨ ਸਨੈਚਿੰਗ ਦੇ ਮਾਮਲੇ ਪਹਿਲਾਂ ਹੀ ਦਰਜ ਹਨ। ਸਵਾਰਗੇਟ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦਾ ਸਭ ਤੋਂ ਵੱਡਾ ਬੱਸ ਜੰਕਸ਼ਨ ਹੈ। 

ਇਹ ਵੀ ਪੜ੍ਹੋ : ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!

ਪੀੜਤਾ ਅਨੁਸਾਰ, ਉਹ ਮੰਗਲਵਾਰ ਸਵੇਰੇ ਲਗਭਗ 5.30 ਵਜੇ ਪੈਠਣ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ। ਫਿਰ ਇਕ ਵਿਅਕਤੀ ਉਸ ਕੋਲ ਆਇਆ ਅਤੇ ਕਿਹਾ ਕਿ ਉਸ ਦੀ ਬੱਸ ਦੂਜੇ ਸਟੈਂਡ 'ਤੇ ਆ ਗਈ ਹੈ। ਫਿਰ ਦੋਸ਼ੀ ਪੀੜਤ ਨੂੰ ਵਿਸ਼ਾਲ ਬੱਸ ਅੱਡਾ ਕੰਪਲੈਕਸ ਦੇ ਇਕ ਇਕਾਂਤ ਹਿੱਸੇ 'ਚ ਖੜ੍ਹੀ ਇਕ ਖਾਲੀ ਬੱਸ 'ਚ ਲੈ ਗਿਆ। ਹਨ੍ਹੇਰਾ ਸੀ ਅਤੇ ਜਿਵੇਂ ਹੀ ਔਰਤ ਬੱਸ 'ਚ ਚੜ੍ਹੀ, ਦੋਸ਼ੀ ਵੀ ਬੱਸ 'ਚ ਚੜ੍ਹ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਫਰਾਰ ਹੋ ਗਿਆ। ਪੁਲਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।

 

ਇਹ ਵੀ ਪੜ੍ਹੋ : 10ਵੀਂ ਦੇ ਪੇਪਰ ਦੇਣ ਗਈ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News