Budget 2024: ਸਰਕਾਰ ਨੇ ਬਜਟ ਵਿਚ ਇਨ੍ਹਾਂ 9 ਨੁਕਤਿਆਂ ਨੂੰ ਦਿੱਤੀ ਤਰਜੀਹ

Tuesday, Jul 23, 2024 - 11:57 AM (IST)

ਨਵੀਂ ਦਿੱਲੀ (ਭਾਸ਼ਾ): ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕੇਂਦਰੀ ਬਜਟ 2024-25 ਵਿਚ ਅਰਥਵਿਵਸਥਾ ਵਿਚ ਮਹੱਤਵਪੂਰਨ ਮੌਕੇ ਪੈਦਾ ਕਰਨ ਲਈ ਨੌਂ ਤਰਜੀਹਾਂ ਦਾ ਐਲਾਨ ਕੀਤਾ। ਇਨ੍ਹਾਂ ਨੌਂ ਤਰਜੀਹਾਂ ਵਿਚ ਉਤਪਾਦਕਤਾ, ਰੁਜ਼ਗਾਰ, ਸਮਾਜਿਕ ਨਿਆਂ, ਸ਼ਹਿਰੀ ਵਿਕਾਸ, ਊਰਜਾ ਸੁਰੱਖਿਆ, ਬੁਨਿਆਦੀ ਢਾਂਚਾ, ਨਵੀਨਤਾ ਅਤੇ ਸੁਧਾਰ ਸ਼ਾਮਲ ਹਨ। ਆਪਣਾ ਲਗਾਤਾਰ ਸੱਤਵਾਂ ਬਜਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਸਰਕਾਰ ਜਲਵਾਯੂ ਅਨੁਕੂਲ ਬੀਜ ਵਿਕਸਿਤ ਕਰਨ ਲਈ ਵਿਆਪਕ ਪੱਧਰ 'ਤੇ ਖੋਜ ਸਮੀਖਿਆ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - Budget 2024: ਸਿੱਖਿਆ, ਰੋਜ਼ਗਾਰ ਤੇ Skill Development ਲਈ ਹੋਏ ਵੱਡੇ ਐਲਾਨ

ਉਨ੍ਹਾਂ ਕਿਹਾ ਕਿ ਅਗਲੇ ਦੋ ਸਾਲਾਂ ਵਿਚ ਇਕ ਕਰੋੜ ਕਿਸਾਨ ਕੁਦਰਤੀ ਖੇਤੀ ਵੱਲ ਰੁਖ ਕਰਨਗੇ। ਮੰਤਰੀ ਨੇ ਕਿਹਾ ਕਿ ਉਤਪਾਦਨ ਵਧਾਉਣ ਲਈ ਸਬਜ਼ੀਆਂ ਦੇ ਉਤਪਾਦਨ ਕੰਪਲੈਕਸਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ 32 ਖੇਤੀਬਾੜੀ ਅਤੇ ਬਾਗਬਾਨੀ ਫ਼ਸਲਾਂ ਲਈ 109 ਨਵੇਂ ਉੱਚ-ਉਪਜ, ਜਲਵਾਯੂ ਅਨੁਕੂਲ ਬੀਜ ਜਾਰੀ ਕਰੇਗੀ। ਸੀਤਾਰਮਨ ਨੇ ਕਿਹਾ ਕਿ ਫਰਵਰੀ ਵਿਚ ਅੰਤਰਿਮ ਬਜਟ ਵਿਚ ਐਲਾਨੀਆਂ ਗਈਆਂ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨਾ ਅਜੇ ਵੀ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News