ਪਿਛਲੇ 5 ਸਾਲਾਂ ''ਚ ਹੋਏ 23 ਜਹਾਜ਼ ਤੇ ਹੈਲੀਕਾਪਟਰ ਹਾਦਸੇ, ਸਰਕਾਰ ਨੇ ਸੰਸਦ ''ਚ ਪੇਸ਼ ਕੀਤੇ ਅੰਕੜੇ
Monday, Mar 23, 2026 - 06:03 PM (IST)
ਨਵੀਂ ਦਿੱਲੀ- ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 5 ਸਾਲਾਂ 'ਚ 23 ਜਹਾਜ਼ ਅਤੇ ਹੈਲੀਕਾਪਟਰ ਹਾਦਸੇ ਹੋਏ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਰਾਜ ਸਭਾ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਦਿੱਤੀ। ਅੰਕੜਿਆਂ ਅਨੁਸਾਰ, ਹੈਲੀਕਾਪਟਰਾਂ ਦੇ ਹਾਦਸਿਆਂ ਦੀ ਦਰ ਪਿਛਲੇ ਸਾਲ ਪ੍ਰਤੀ 10,000 ਉਡਾਣ ਘੰਟਿਆਂ 'ਚ 0.53 ਰਹੀ, ਜੋ ਪਿਛਲੇ 5 ਸਾਲਾਂ 'ਚ ਸਭ ਤੋਂ ਵੱਧ ਹੈ। ਉੱਥੇ ਹੀ ਗੈਰ-ਸ਼ੈਡਿਊਲ ਵਿੰਗ ਆਪਰੇਟਰ ਜਹਾਜ਼ ਦੀ ਹਾਦਸਾ ਦਰ ਪ੍ਰਤੀ 10,000 ਰਵਾਨਗੀ 'ਚ 0.27 ਰਹੀ। ਪਿਛਲੇ ਸਾਲ ਕੁੱਲ 6 ਹਾਦਸੇ ਹੋਏ, ਜਦੋਂ ਕਿ 2024 'ਚ ਤਿੰਨ, 2023 'ਚ ਚਾਰ, 2022 'ਚ 4 ਅਤੇ 2021 'ਚ 6 ਹਾਦਸੇ ਦਰਜ ਕੀਤੇ ਗਏ।
ਪਿਛਲੇ ਸਾਲ ਚਾਰ ਹੈਲੀਕਾਪਟਰ ਹਾਦਸੇ ਹੋਏ, ਜਦੋਂ ਕਿ ਸ਼ਡਿਊਲਡ ਆਪਰੇਟਰ ਅਤੇ ਫਿਕਸਡ ਵਿੰਗ ਆਪਰੇਟਰ ਵਾਲੇ ਜਹਾਜ਼ 'ਚ ਇਕ-ਇਕ ਹਾਦਸਾ ਹੋਇਆ। ਮੰਤਰੀ ਨੇ ਪੁੱਛੇ ਗਏ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) 'ਚ ਮਨੁੱਖੀ ਸਰੋਤ ਦੀ ਘਾਟ ਦਾ ਸੁਰੱਖਿਆ ਕੰਮਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੈ। ਰੈਗੂਲੇਟਰ 'ਚ 1,630 ਮਨਜ਼ੂਰਸ਼ੁਦਾ ਅਹੁਦਿਆਂ 'ਚੋਂ 780 ਤੋਂ ਵੱਧ ਅਹੁਦੇ ਖਾਲੀ ਹਨ। ਉਨ੍ਹਾਂ ਕਿਹਾ,''ਪਿਛਲੇ ਕੁਝ ਮਹੀਨਿਆਂ 'ਚ ਭਰਤੀ ਪ੍ਰਕਿਰਿਆ ਦੇ ਅਧੀਨ 167 ਉਮੀਦਵਾਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ 'ਚ 106 ਨੂੰ ਨਿਯੁਕਤੀ ਪੱਤਰ ਵੀ ਜਾਰੀ ਕੀਤੇ ਗਏ। ਰਿਜ਼ਰਵ ਪੈਨਲ ਤੋਂ 42 ਅਧਿਕਾਰੀਆਂ ਦੀ ਭਰਤੀ ਲਈ ਯੂਪਈਐੱਸਸੀ ਨੂੰ ਅਪੀਲ ਕੀਤੀ ਗਈ ਹੈ। 2026 ਲਈ ਵੱਖ-ਵੱਖ ਤਕਨੀਕੀ ਕੈਡਰਾਂ ਦੇ 82 ਅਹੁਦਿਆਂ ਲਈ ਸਿੱਧੀ ਭਰਤੀ ਪ੍ਰਸਤਾਵ ਪ੍ਰਕਿਰਿਆ 'ਚ ਹੈ।'' ਮੋਹੋਲ ਨੇ ਇਹ ਵੀ ਕਿਹਾ ਕਿ ਖ਼ਾਲੀ ਅਹੁਦਿਆਂ ਨੂੰ ਥੋੜ੍ਹੇ ਸਮੇਂ ਲਈ ਨਿਯੁਕਤੀਆਂ ਰਾਹੀਂ ਭਰਿਆ ਜਾ ਰਿਹਾ ਹੈ ਅਤੇ ਡੀਜੀਸੀਏ ਕੋਲ ਯੋਜਨਾਬੱਧ ਸੁਰੱਖਿਆ ਨਿਗਰਾਨੀ ਤੰਤਰ ਮੌਜੂਦ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
