ਏਅਰ ਇੰਡੀਆ ਦੇ ਬੋਇੰਗ 777-300 ਈ. ਆਰ. ਜਹਾਜ਼ ਨੇ 6 ਸਾਲਾਂ ਬਾਅਦ ਫਿਰ ਭਰੀ ਉਡਾਣ

Wednesday, Mar 18, 2026 - 11:36 AM (IST)

ਏਅਰ ਇੰਡੀਆ ਦੇ ਬੋਇੰਗ 777-300 ਈ. ਆਰ. ਜਹਾਜ਼ ਨੇ 6 ਸਾਲਾਂ ਬਾਅਦ ਫਿਰ ਭਰੀ ਉਡਾਣ

ਨਵੀਂ ਦਿੱਲੀ- ਏਅਰ ਇੰਡੀਆ ਦੇ ਪੁਰਾਣੇ ਬੋਇੰਗ 777-300 ਈ. ਆਰ. ਜਹਾਜ਼ ਨੇ 6 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਤੋਂ ਬਾਹਰ ਰਹਿਣ ਤੋਂ ਬਾਅਦ ਫਿਰ ਤੋਂ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਮੰਗਲਵਾਰ ਨੂੰ ਦੱਸਿਆ ਕਿ ਜਹਾਜ਼ ਵੀ. ਟੀ.-ਏ. ਐੱਲ. ਐੱਲ. ਨੂੰ ਫਿਰ ਤੋਂ ਉਡਾਣ ਯੋਗ ਬਣਾਉਣ ਲਈ 3,000 ਤੋਂ ਵੱਧ ਨਵੇਂ ਮੁੱਖ ਪੁਰਜ਼ੇ ਲਾਏ ਗਏ ਅਤੇ 4,000 ਤੋਂ ਵੱਧ ਮੁਰੰਮਤ ਦੇ ਕੰਮ ਪੂਰੇ ਕੀਤੇ ਗਏ। ਇਹ ਸਾਰੇ ਕੰਮ ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼ ਲਿਮਟਿਡ (ਏ. ਆਈ. ਈ. ਐੱਸ. ਐੱਲ.) ਦੇ ਨਾਗਪੁਰ ਸਥਿਤ ਮੁਰੰਮਤ ਅਤੇ ਰੱਖ-ਰਖਾਅ (ਐੱਮ. ਆਰ. ਓ.) ਕੇਂਦਰ ’ਚ ਹੋਏ।

ਟਾਟਾ ਸਮੂਹ ਦੇ ਕੰਟਰੋਲ ਵਾਲੀ ਏਅਰਲਾਈਨ ਨੇ ਕਿਹਾ ਕਿ ਇਹ ਜਹਾਜ਼ ਫਰਵਰੀ 2020 ’ਚ ਕਈ ਤਕਨੀਕੀ ਖ਼ਾਮੀਆਂ ਅਤੇ ਪੁਰਾਣੇ ਹੋ ਚੁੱਕੇ ਪੁਰਜ਼ਿਆਂ ਕਾਰਨ ਸੇਵਾ ਤੋਂ ਹਟਾ ਦਿੱਤਾ ਗਿਆ ਸੀ ਪਰ ਅਪ੍ਰੈਲ 2025 ’ਚ ਇਸ ਨੂੰ ਫਿਰ ਤੋਂ ਚਾਲੂ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਮਈ 2025 ’ਚ ਇਸ ਨੂੰ ਵਿਆਪਕ ਮੁਰੰਮਤ ਅਤੇ ਮੁੜ-ਸਥਾਪਨਾ ਪ੍ਰੋਗਰਾਮ ਤਹਿਤ ਨਾਗਪੁਰ ਐੱਮ. ਆਰ. ਓ. ਕੇਂਦਰ ’ਚ ਭੇਜਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News