ਸਾਵਧਾਨ! ਭੁੱਲ ਕੇ ਵੀ ਡਾਇਲ ਨਾ ਕਰੋ ਇਹ ਨੰਬਰ, ਬੈਂਕ ਖਾਤਾ ਹੋ ਸਕਦਾ ਹੈ ਖਾਲੀ; ਸਰਕਾਰ ਵਲੋਂ ਚਿਤਾਵਨੀ ਜਾਰੀ

Saturday, Jan 03, 2026 - 11:38 AM (IST)

ਸਾਵਧਾਨ! ਭੁੱਲ ਕੇ ਵੀ ਡਾਇਲ ਨਾ ਕਰੋ ਇਹ ਨੰਬਰ, ਬੈਂਕ ਖਾਤਾ ਹੋ ਸਕਦਾ ਹੈ ਖਾਲੀ; ਸਰਕਾਰ ਵਲੋਂ ਚਿਤਾਵਨੀ ਜਾਰੀ

ਵੈੱਬ ਡੈਸਕ- ਦੇਸ਼ 'ਚ ਵੱਧ ਰਹੇ ਸਾਈਬਰ ਅਪਰਾਧਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ I4C ਨੇ ਇਕ ਨਵੇਂ ਅਤੇ ਖ਼ਤਰਨਾਕ USSD ਸਕੈਮ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਹੈ। ਏਜੰਸੀ ਨੇ ਦੱਸਿਆ ਹੈ ਕਿ ਹੈਕਰ ਡਿਲਿਵਰੀ ਏਜੰਟ, ਕੁਰੀਅਰ ਜਾਂ ਹੋਰ ਸਰਵਿਸ ਪ੍ਰਦਾਤਾ ਬਣ ਕੇ ਫੋਨ ਕਰ ਰਹੇ ਹਨ ਅਤੇ ਲੋਕਾਂ ਨੂੰ ਠੱਗ ਰਹੇ ਹਨ।

ਕਿਵੇਂ ਹੁੰਦਾ ਹੈ ਇਹ ਧੋਖਾ? 

ਸਰਕਾਰ ਮੁਤਾਬਕ, ਸਕੈਮਰ ਲੋਕਾਂ ਨੂੰ ਕੁਝ ਖਾਸ USSD ਨੰਬਰ ਡਾਇਲ ਕਰਨ ਲਈ ਕਹਿੰਦੇ ਹਨ। ਜਿਵੇਂ ਹੀ ਕੋਈ ਵਿਅਕਤੀ ਇਹ ਨੰਬਰ ਡਾਇਲ ਕਰਦਾ ਹੈ, ਉਸ ਦੇ ਮੋਬਾਈਲ ’ਤੇ ਆਉਣ ਵਾਲੀਆਂ ਸਾਰੀਆਂ ਕਾਲਾਂ ਹੈਕਰ ਦੇ ਨੰਬਰ ’ਤੇ ਫਾਰਵਰਡ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਓਟੀਪੀ ਜਾਂ ਬੈਂਕ ਨਾਲ ਜੁੜੀਆਂ ਕਾਲਾਂ ਸਕੈਮਰ ਤੱਕ ਪਹੁੰਚ ਜਾਂਦੀਆਂ ਹਨ ਅਤੇ ਕੁਝ ਸਮੇਂ ’ਚ ਹੀ ਬੈਂਕ ਖਾਤਾ ਖਾਲੀ ਹੋ ਸਕਦਾ ਹੈ।

ਕੀ ਹੈ USSD ਸਕੈਮ?

USSD (Unstructured Supplementary Service Data) ਇਕ ਅਜਿਹੀ ਮੋਬਾਈਲ ਸੇਵਾ ਹੈ ਜੋ ਬਿਨਾਂ ਇੰਟਰਨੈਟ ਦੇ ਕੰਮ ਕਰਦੀ ਹੈ। ਹੈਕਰ ਇਸੇ ਸੇਵਾ ਦਾ ਗਲਤ ਫਾਇਦਾ ਚੁੱਕ ਰਹੇ ਹਨ। ਪਹਿਲਾਂ ਡਿਲਿਵਰੀ ਜਾਂ ਕੁਰੀਅਰ ਦੇ ਨਾਂ ’ਤੇ ਕਾਲ ਆਉਂਦੀ ਹੈ, ਫਿਰ ਨੈੱਟਵਰਕ ਸਮੱਸਿਆ ਦਾ ਬਹਾਨਾ ਬਣਾ ਕੇ ਨਵਾਂ ਨੰਬਰ ਡਾਇਲ ਕਰਨ ਲਈ ਕਿਹਾ ਜਾਂਦਾ ਹੈ। ਕਈ ਲੋਕ ਭਰੋਸਾ ਕਰਕੇ ਇਹ ਨੰਬਰ ਡਾਇਲ ਕਰ ਲੈਂਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਨੰਬਰ ਕਦੇ ਵੀ ਡਾਇਲ ਨਾ ਕਰੋ:

  • *21*ਮੋਬਾਈਲ ਨੰਬਰ#
  • *67*ਮੋਬਾਈਲ ਨੰਬਰ#
  • *61*ਮੋਬਾਈਲ ਨੰਬਰ#
  • *62*ਮੋਬਾਈਲ ਨੰਬਰ#

ਇਹ ਨੰਬਰ ਡਾਇਲ ਕਰਨ ਨਾਲ ਤੁਹਾਡੇ ਮੋਬਾਈਲ ਦੀਆਂ ਕਾਲਾਂ ਦੂਜੇ ਨੰਬਰ ’ਤੇ ਟਰਾਂਸਫਰ ਹੋ ਜਾਂਦੀਆਂ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕੋਡਾਂ ਨਾਲ ਕਿਸੇ ਵੀ ਨੰਬਰ ਨੂੰ ਡਾਇਲ ਕਰਨ ਤੋਂ ਬਚਿਆ ਜਾਵੇ।

ਗਲਤੀ ਨਾਲ ਡਾਇਲ ਹੋ ਜਾਵੇ ਤਾਂ ਕੀ ਕਰੋ?

ਜੇ ਅਣਜਾਣੇ ’ਚ ਇਹ ਨੰਬਰ ਡਾਇਲ ਹੋ ਗਏ ਹਨ, ਤਾਂ ਤੁਰੰਤ ##002# ਡਾਇਲ ਕਰੋ। ਇਸ ਨਾਲ ਤੁਹਾਡੇ ਮੋਬਾਈਲ ’ਤੇ ਲੱਗੀ ਸਾਰੀ ਕਾਲ ਫਾਰਵਰਡਿੰਗ ਬੰਦ ਹੋ ਜਾਵੇਗੀ। ਨਾਲ ਹੀ, “ਸੰਚਾਰ ਸਾਥੀ” ਐਪ ਜਾਂ ਵੈਬਸਾਈਟ ’ਤੇ ਸਕੈਮ ਦੀ ਸ਼ਿਕਾਇਤ ਦਰਜ ਕਰਵਾਓ। ਫੀਚਰ ਫੋਨ ਯੂਜ਼ਰ 1930 ’ਤੇ ਕਾਲ ਕਰਕੇ ਕਿਸੇ ਵੀ ਸਾਈਬਰ ਫ੍ਰਾਡ ਦੀ ਰਿਪੋਰਟ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News