Year Ender 2021: ਗੂਗਲ ਨੇ ਖ਼ਾਸ ਡੂਡਲ ਬਣਾ ਕੇ ਇਸ ਸਾਲ ਨੂੰ ਕਿਹਾ ਅਲਵਿਦਾ
Friday, Dec 31, 2021 - 12:17 PM (IST)
ਗੈਜੇਟ ਡੈਸਕ– ਗੂਗਲ ਨੇ ਇਸ ਸਾਲ 2021 ਦੇ ਆਖਰੀ ਦਿਨ ਯਾਨੀ ਅੱਜ ਨਵਾਂ ਡੂਡਲ ਬਣਾਇਆ ਹੈ। ਇਸ ਡੂਡਲ ’ਚ ਬਹੁਤ ਸਾਰੀਆਂ ਲਾਈਟਾਂ, ਕੈਂਡੀ ਅਤੇ ਇਕ ਟੋਪੀ ਨੂੰ ਵੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਡੂਡਲ ਨੂੰ ਵੀਰਵਾਰ ਰਾਤ 12 ਵਜੇ ਲਾਈਵ ਕਰ ਦਿੱਤਾ ਗਿਆ ਸੀ, ਜੋ 2021 ਦੇ ਆਖਰੀ ਦਿਨ ਯਾਨੀ 31 ਦਸੰਬਰ ਨੂੰ ਦਰਸ਼ਾਉਂਦਾ ਹੈ।
ਇਹ ਵੀ ਪੜ੍ਹੋ– ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)
ਡੂਡਲ ’ਤੇ ਕਲਿੱਕ ਕਰਨ ’ਤੇ ਕੀ ਮਿਲੇਗਾ
ਜਦੋਂ ਤੁਸੀਂ ਇਸ ਡੂਡਲ ’ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਕ ਪੇਜ ਓਪਨ ਹੋ ਜਾਵੇਗਾ। ਇਸ ਵਿਚ ਨਿਊ ਈਅਰ ਡੂਡਲ ਨਾਲ ਸੰਬੰਧਿਤ ਸਾਰੀ ਜਾਣਕਾਰੀ ਮੌਜੂਦ ਹੋਵੇਗੀ। ਨਾਲ ਹੀ ਕਲਰਫੁਲ ਪੇਪਰ ਦੇ ਟੁਕੜੇ (ਕੰਫੇਟੀ ਵੀ ਕਿਹਾ ਜਾਂਦਾ ਹੈ) ਉਪਰੋਂ ਹੇਠਾਂ ਡਿਗਦੇ ਵਿਖਾਈ ਦੇਣਗੇ। ਨਾਲ ਹੀ ਸੱਜੇ ਪਾਸੇ ਦਿੱਤੇ ਗਏ ਬਾਕਸ ’ਚ ਇਕ ਕੌਨ ਦਾ ਐਨੀਮੇਸ਼ਨ ਬਣਾਇਆ ਗਿਆ ਹੈ। ਜਿਵੇਂ ਹੀ ਤੁਸੀਂ ਇਸ ’ਤੇ ਕਲਿੱਕ ਕਰੋਗੇ ਤਾਂ ਇਹ ਪਟਾਖੇ ਦੀ ਤਰ੍ਹਾਂ ਫਟ ਜਾਵੇਗਾ ਅਤੇ ਇਕ ਆਵਾਜ਼ ਵੀ ਆਏਗੀ। ਇਸ ਵਿਚੋਂ ਕਲਰਫੁਲ ਪੇਪਰ ਦੇ ਟੁਕੜੇ (ਕੰਫੇਟੀ ਵੀ ਕਿਹਾ ਜਾਂਦਾ ਹੈ) ਨਿਕਲਦੇ ਵਿਖਾਈ ਦੇਣਗੇ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
ਇਸ ਵਾਰ ਸਰਚ ਇੰਜਣ ਗੂਗਲ ਨੇ ਆਪਣਾ ਡੂਡਲ ਜ਼ਿਆਦਾ ਡਿਸਕ੍ਰਿਪਸ਼ਨ ਦੇ ਨਾਲ ਨਹੀਂ ਬਣਾਇਆ। ਕੰਪਨੀ ਨੇ ਡੂਡਲ ਨੂੰ ਸਾਧਾਰਣ ਡਿਜ਼ਾਇਨ ਨਾਲ ਹੀ ਤਿਆਰ ਕੀਤਾ ਹੈ। ਇਸ ਡੂਡਲ ’ਚ ਇਕ ਕੈਂਡੀ ਵਿਖਾਈ ਗਈ ਹੈ ਜਿਸ ’ਤੇ 2021 ਲਿਖਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਰਾਤ ਨੂੰ 12 ਵਜੇ ਇਹ ਕੈਂਡੀ ਖੁੱਲ੍ਹੇਗੀ ਅਤੇ ਉਦੋਂ ਇਸਦੇ ਅੰਦਰ ‘ਹੈਪੀ ਨਿਊ ਈਅਰਡ 2022’ ਸ਼ੋਅ ਹੋਵੇਗਾ।
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ