ਗੂਗਲ ਨੇ ਇਸ ਔਰਤ ਇੰਜੀਨੀਅਰ ਦਾ ਬਣਾਇਆ ਡੂਡਲ

Saturday, Nov 10, 2018 - 11:58 AM (IST)

ਗੂਗਲ ਨੇ ਇਸ ਔਰਤ ਇੰਜੀਨੀਅਰ ਦਾ ਬਣਾਇਆ ਡੂਡਲ

ਨਵੀਂ ਦਿੱਲੀ— ਗੂਗਲ ਨੇ ਵਿਸ਼ਵ ਦੀ ਪਹਿਲੀ ਔਰਤ ਇੰਜੀਨੀਅਰ ਐਲਿਸਾ ਲਿਓਨਿਡਾ ਜੈਮਫਿਰੇਸਕਿਊ ਦੀ 131ਵੀਂ ਜਯੰਤੀ ਮੌਕੇ ਡੂਡਲ ਬਣਾ ਕੇ ਸ਼ਨੀਵਾਰ ਨੂੰ ਸ਼ਰਧਾਂਜਲੀ ਦਿੱਤੀ। ਐਲਿਸਾ ਦਾ ਜਨਮ 10 ਨਵੰਬਰ 1887 ਨੂੰ ਰੋਮਾਨੀਆ ਦੇ ਗਲਾਟੀ ਸ਼ਹਿਰ 'ਚ ਹੋਇਆ। ਉਨ੍ਹਾਂ ਨੇ ਬੁਖਾਰੇਸਟ ਦੇ ਸੈਂਟਰਲ ਸਕੂਲ ਆਫ ਗਰਲਸ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੁਖਾਰੇਸਟ ਦੇ ਸਕੂਲ ਆਫ ਹਾਈ ਐਂਡ ਬ੍ਰਿਜੇਜ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਅਰਜ਼ੀ ਦਿੱਤੀ ਪਰ ਇਕ ਔਰਤ ਹੋਣ ਕਾਰਨ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ। ਉਸ ਸਮੇਂ ਮੰਨਿਆ ਜਾਂਦਾ ਸੀ ਕਿ ਸਿਰਫ ਪੁਰਸ਼ ਦੀ ਇੰਜੀਨੀਅਰ ਬਣ ਸਕਦੇ ਹਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ 1909 'ਚ ਜਰਮਨੀ ਦੇ ਰਾਇਲ ਟੈਕਨੀਕਲ ਅਕੈਡਮੀ 'ਚ ਦਾਖਲੇ ਲਈ ਅਰਜ਼ੀ ਦਿੱਤੀ। ਜਿਥੇ ਉਨ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਗਿਆ ਪਰ ਇਕ ਔਰਤ ਹੋਣ ਕਾਰਨ ਉਨ੍ਹਾਂ ਨੂੰ ਇਥੇ ਭੇਦਭਾਅ ਦਾ ਸਾਹਮਣਾ ਕਰਨਾ ਪਿਆ। ਇਥੋਂ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਆਪਣੇ ਦੇਸ਼ ਪਰਤ ਆਈ।
ਐਲਿਸਾ ਐਸੋਸੀਅਸ਼ਨ ਆਫ ਰੋਮੇਨੀਅਨ ਇੰਜੀਨੀਅਰਸ ਦੀ ਪਹਿਲੀ ਔਰਤ ਮੈਂਬਰ ਵੀ ਸੀ। ਐਲਿਸਾ ਨੇ ਰੈੱਡ ਕਰਾਸ ਸੋਸਾਇਟੀ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਟਾਰ ਮੋਸ ਸਕੂਲ ਆਫ ਗਰਲ 'ਚ ਭੌਤਿਕ ਵਿਗਿਆਨ ਤੇ ਰਸਾਇਨ ਵਿਗਿਆਨ ਵੀ ਪੜ੍ਹਾਇਆ। ਰੋਮਾਨੀਆ ਦੀ ਸਰਕਾਰ ਨੇ 1993 'ਚ ਉਨ੍ਹਾਂ ਦੇ ਯੋਗਦਾਨ ਦੇ ਸਨਮਾਨ 'ਚ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਦੀ ਇਕ ਸਟ੍ਰੀਟ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖ ਦਿੱਤਾ। ਐਲਿਸਾ ਦਾ 25 ਨਵੰਬਰ 1973 'ਚ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ 'ਚ ਦਿਹਾਂਤ ਹੋ ਗਿਆ।


author

Inder Prajapati

Content Editor

Related News