ਕੋਲੇ ਨਾਲ ਭਰੀ ਮਾਲਗੱਡੀ ਹਾਦਸੇ ਦਾ ਸ਼ਿਕਾਰ, ਕਈ ਡਿੱਬੇ ਪੁੱਲ ਤੋਂ ਹੇਠਾਂ ਡਿੱਗੇ

Friday, Jul 09, 2021 - 09:57 PM (IST)

ਭੋਪਾਲ - ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਵਿੱਚ ਇੱਕ ਕੋਲੇ ਨਾਲ ਭਰੀ ਮਾਲਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮਾਲਗੱਡੀ ਦੀਆਂ 12 ਬੋਗੀਆਂ ਪਟੜੀਆਂ ਤੋਂ ਹੇਠਾਂ ਉਤਰ ਗਈਆਂ, ਉਥੇ ਹੀ ਕਈ ਬੋਗੀਆਂ ਪੁੱਲ ਤੋਂ ਹੇਠਾਂ ਜਾ ਡਿੱਗੀਆਂ। ਬਿਲਾਸਪੁਰ ਅਨੂਪਪੁਰ ਰੇਲਵੇ ਲਾਈਨ 'ਤੇ ਇਹ ਹਾਦਸਾ ਹੋਇਆ ਹੈ। ਰਾਹਤ ਦੀ ਗੱਲ ਇੰਨੀ ਸੀ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਪੁੱਲ ਦੇ ਹੇਠਾਂ ਕੋਈ ਨਹੀਂ ਸੀ।

ਇਹ ਵੀ ਪੜ੍ਹੋ- ਝਾਰਖੰਡ HC ਦਾ ਜਗਨਨਾਥ ਯਾਤਰਾ ਨੂੰ ਲੈ ਕੇ ਹੁਕਮ ਦੇਣ ਤੋਂ ਇਨਕਾਰ, ਕਿਹਾ- ਸਰਕਾਰ ਖੁਦ ਲਵੇ ਫੈਸਲਾ

ਵੱਡਾ ਹਾਦਸਾ, ਹੁੰਦੇ ਹੁੰਦੇ ਟਲ ਗਿਆ। ਕੋਲੇ ਨਾਲ ਭਰੀ ਇਹ ਮਾਲਗੱਡੀ ਨਿਗੌਰਾ ਰੇਲਵੇ ਸਟੇਸ਼ਨ ਦੇ ਕੋਲ ਆਲਨਾ ਨਦੀ ਦੇ ਪੁੱਲ 'ਤੇ ਹਾਦਸੇ ਦਾ ਸ਼ਿਕਾਰ ਹੋਈ। ਛੱਤੀਸਗੜ੍ਹ ਤੋਂ ਕੋਲਾ ਲੈ ਕੇ ਮਾਲਗੱਡੀ ਜਬਲਪੁਰ ਦੇ ਕੋਲ ਸਥਿਤ ਪਾਵਰ ਪਲਾਂਟ ਜਾ ਰਹੀ ਸੀ। ਹਾਦਸੇ ਤੋਂ ਬਾਅਦ ਤੱਤਕਾਲ ਮੌਕੇ 'ਤੇ ਬਚਾਅ ਟੀਮ ਪਹੁੰਚੀ ਪਰ ਕਿਸੇ ਦੇ ਘਟਨਾ ਸਥਾਨ 'ਤੇ ਮੌਜੂਦ ਨਹੀਂ ਹੋਣ ਨਾਲ ਕਿਸੇ ਵੀ ਤਰ੍ਹਾਂ ਦੀ ਬੁਰੀ ਖ਼ਬਰ ਸਾਹਮਣੇ ਨਹੀਂ ਆਈ ਹੈ।

ਹਾਦਸੇ ਦਾ ਰੇਲ ਆਵਾਜਾਈ 'ਤੇ ਵੀ ਕੋਈ ਪ੍ਰਭਾਵ ਨਹੀਂ ਪਿਆ ਹੈ। ਹਾਦਸੇ ਦੇ ਸਮੇਂ ਮਾਲਗੱਡੀ ਵੱਖਰੇ ਟ੍ਰੈਕ 'ਤੇ ਜਾ ਰਹੀ ਸੀ, ਇਸ ਲਈ ਉੱਥੇ ਵੀ ਕੋਈ ਸ਼ਖਸ ਮੌਜੂਦ ਨਹੀਂ ਸੀ। ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਇਹ ਹਾਦਸਾ ਹੋਇਆ ਹੈ।

ਰੇਲਵੇ ਟ੍ਰੈਕ ਨੂੰ ਕੀਤਾ ਜਾ ਰਿਹਾ ਸਾਫ਼
ਹਾਦਸੇ ਤੋਂ ਬਾਅਦ ਰਾਹਤ ਦਲ ਮੌਕੇ ਤੋਂ ਮਲਬਾ ਸਾਫ਼ ਕਰਣ ਵਿੱਚ ਜੁਟਿਆ ਹੈ। ਰੇਲਵੇ ਟ੍ਰੈਕ ਨੂੰ ਖਾਲੀ ਕਰਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ ਜਿਹੜੀਆਂ ਬੋਗੀਆਂ ਪਟੜੀ ਤੋਂ ਹੇਠਾਂ ਡਿੱਗੀਆਂ ਹਨ, ਉਨ੍ਹਾਂ ਨੂੰ ਵੱਖ ਕਰਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ। ਕੋਲੇ ਨੂੰ ਵੀ ਟ੍ਰੈਕ ਤੋਂ ਹਟਾਇਆ ਜਾ ਰਿਹਾ ਹੈ। ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News