SBI ਗਾਹਕਾਂ ਲਈ ਖੁਸ਼ਖਬਰੀ, Saving Account 'ਚ ਘੱਟੋ-ਘੱਟ ਬਕਾਇਆ ਰੱਖਣ ਦੀ ਲਾਜ਼ਮਤਾ ਖਤਮ ਹੋਈ

Thursday, Mar 12, 2020 - 10:01 AM (IST)

ਨਵੀਂ ਦਿੱਲੀ — ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਘੱਟੋ-ਘੱਟ ਬਕਾਇਆ ਚਾਰਜ ਨੂੰ ਖਤਮ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਹੁਣ ਸਟੇਟ ਬੈਂਕ ਆਫ ਇੰਡੀਆ ਦੇ ਬਚਤ ਖਾਤਾ(Saving Account) ਧਾਰਕਾਂ ਨੂੰ ਘੱਟੋ-ਘੱਟ ਚਾਰਜ ਨਹੀਂ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਸਟੇਟ ਬੈਂਕ ਆਫ ਇੰਡੀਆ ਦੀ ਘੱਟੋ-ਘੱਟ ਬੈਲੇਂਸ ਚਾਰਜ ਵਸੂਲੀ ਨੂੰ ਲੈ ਕੇ ਆਲੋਚਨਾ ਹੋ ਰਹੀ ਸੀ। ਬੈਂਕ ਦੇ ਇਸ ਫੈਸਲੇ ਨਾਲ ਕਰੀਬ 40 ਕਰੋੜ ਤੋਂ ਵਧ ਖਾਤਾਧਾਰਕਾਂ ਨੂੰ ਫਾਇਦਾ ਮਿਲੇਗਾ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਬਚਤ ਖਾਤੇ 'ਤੇ ਮਿਲਣ ਵਾਲੇ ਵਿਆਜ ਨੂੰ ਤਰਕਸੰਗਤ ਬਣਾਉਂਦੇ ਹੋਏ ਇਸਨੂੰ 3 ਫੀਸਦੀ ਸਾਲਾਨਾ ਕਰੇਗੀ। ਬੈਂਕ ਦੇ ਇਸ ਐਲਾਨ ਤੋਂ ਬਾਅਦ ਦੇਸ਼ ਦੇ ਬਾਕੀ ਬੈਂਕ ਵੀ ਅਜਿਹਾ ਫੈਸਲਾ ਲੈ ਸਕਣਗੇ। 

ਹੁਣ ਸਾਰੇ ਖਾਤਾ ਧਾਰਕ ਆਪਣੇ ਬਚਤ ਖਾਤੇ ਵਿਚ ਆਪਣੀ ਸਹੂਲਤ ਅਨੁਸਾਰ ਬਕਾਇਆ ਰਾਸ਼ੀ ਰੱਖ ਸਕਣਗੇ। ਬੈਂਕ ਵਲੋਂ ਕਿਸੇ ਵੀ ਰਾਸ਼ੀ 'ਤੇ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਇਸ ਤੋਂ ਇਲਾਵਾ ਬੈਂਕ ਨੇ ਐਸ.ਐਮ.ਐਸ.(SMS) ਚਾਰਜ ਨੂੰ ਵੀ ਮੁਆਫ ਕਰ ਦਿੱਤਾ ਹੈ।

ਮੌਜੂਦਾ ਸਮੇਂ 'ਚ ਲੱਗਦਾ ਹੈ ਇੰਨਾ ਚਾਰਜ

ਮੌਜੂਦਾ ਸਮੇਂ 'ਚ ਸਟੇਟ ਬੈਂਕ ਨੇ ਵੱਖ-ਵੱਖ ਕੈਟੇਗਰੀ ਦੇ ਬਚਤ ਖਾਤਾ ਧਾਰਕਾਂ ਨੂੰ ਘੱਟੋ-ਘੱਟ ਬਕਾਇਆ ਬੈਲੇਂਸ ਵਜੋਂ 1000 ਰੁਪਏ ਤੋਂ 3,000 ਰੁਪਏ ਤੱਕ ਮੇਂਟੇਂਨ ਕਰਨੇ ਹੁੰਦੇ ਹਨ। ਮੈਟਰੋ ਸ਼ਹਿਰਾਂ ਵਿਚ ਰਹਿਣ ਵਾਲੇ ਸਟੇਟ ਬੈਂਕ ਦੇ ਬਚਤ ਖਾਤਾਧਾਰਕਾਂ ਨੂੰ ਘੱਟੋ-ਘੱਟ ਬੈਲੇਂਸ ਦੇ ਤੌਰ 'ਤੇ 3,000 ਰੁਪਏ, ਸੈਮੀ-ਅਰਬਨ ਸੇਵਿੰਗ ਖਾਤਾਧਾਰਕਾਂ ਨੂੰ 2,000 ਰੁਪਏ ਅਤੇ ਰੂਰਲ ਯਾਨੀ ਕਿ ਪੇਂਡੂ ਇਲਾਕੇ ਦੇ ਬਚਤ ਖਾਤਾ ਧਾਰਕਾਂ ਨੂੰ 1,000 ਰੁਪਏ ਖਾਤੇ ਵਿਚ ਬਕਾਇਆ ਰੱਖਣਾ ਲਾਜ਼ਮੀ ਹੁੰਦਾ ਹੈ। 

ਜੇਕਰ ਕੋਈ ਖਾਤਾਧਾਰਕ ਆਪਣੇ ਬਚਤ ਖਾਤੇ ਵਿਚ ਇਹ ਰਾਸ਼ੀ ਮੇਂਟੇਂਨ ਨਹੀਂ ਸਕਦਾ ਤਾਂ ਬੈਂਕ ਵਲੋਂ 5 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦੀ ਪੈਨਲਟੀ ਲੱਗਦੀ ਹੈ। ਇਸ ਪੈਨਲਟੀ ਰਾਸ਼ੀ ਦੇ ਨਾਲ ਟੈਕਸ ਵੀ ਜੁੜਦਾ ਹੈ। ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਮੁਤਾਬਕ ਇਸ ਐਲਾਨ ਦੇ ਬਾਅਦ ਗਾਹਕਾਂ ਦਾ ਭਰੋਸਾ ਵਧੇਗਾ।

FD ਅਤੇ MCLR 'ਚ ਕਟੌਤੀ

ਇਸ ਤੋਂ ਪਹਿਲਾਂ ਸਟੇਟ ਬੈਂਕ ਨੇ ਵੱਖ-ਵੱਖ ਮਚਿਊਰਿਟੀ ਮਿਆਦ ਦੇ ਫਿਕਸਡ ਡਿਪਾਜ਼ਿਟ ਅਤੇ ਮਾਰਜਨਲ ਕਾਸਟ ਆਫ ਫੰਡ ਲੈਂਡਿੰਗ ਰੇਟ(MCLR) 'ਚ ਕਟੌਤੀ ਦਾ ਐਲਾਨ ਕੀਤਾ ਸੀ। ਬੈਂਕ ਨੇ ਇਕ ਮਹੀਨੇ 'ਚ ਦੂਜੀ ਵਾਰ ਫਿਕਸਡ ਡਿਪਾਜ਼ਿਟ ਵਿਆਜ 'ਚ ਕਟੌਤੀ ਕੀਤੀ ਹੈ। ਇਸ ਨਾਲ ਬਚਤ ਖਾਤਾ ਧਾਰਕਾਂ ਨੂੰ ਨੁਕਸਾਨ ਹੋਵੇਗਾ ਜਦੋਂਕਿ ਐਮ.ਸੀ.ਐਲ.ਆਰ. ਕਟੌਤੀ ਨਾਲ ਲੋਨ ਲੈਣ ਵਾਲੇ ਗਾਹਕਾਂ ਨੂੰ ਰਾਹਤ ਮਿਲੇਗੀ।


Related News