ਨੇਪਾਲ ਹੜ੍ਹ : ਤਿੱਬਤ ''ਚ 100 ਨੇਪਾਲੀ ਨਾਗਰਿਕ ਲਾਪਤਾ; ਮੌਤਾਂ ਦੀ ਗਿਣਤੀ 1,200 ਤੋਂ ਪਾਰ

Thursday, Sep 03, 2026 - 11:22 AM (IST)

ਨੇਪਾਲ ਹੜ੍ਹ : ਤਿੱਬਤ ''ਚ 100 ਨੇਪਾਲੀ ਨਾਗਰਿਕ ਲਾਪਤਾ; ਮੌਤਾਂ ਦੀ ਗਿਣਤੀ 1,200 ਤੋਂ ਪਾਰ

ਕਾਠਮੰਡੂ (ਭਾਸ਼ਾ)- ਨੇਪਾਲ-ਤਿੱਬਤ ਸਰਹੱਦ 'ਤੇ ਆਏ ਭਿਆਨਕ ਹੜ੍ਹਾਂ ਕਾਰਨ ਵੱਡੀ ਤਬਾਹੀ ਹੋਈ ਹੈ। ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੋਕ ਬਹਾਦੁਰ ਛੇਤਰੀ ਅਨੁਸਾਰ ਇਸ ਕੁਦਰਤੀ ਆਫ਼ਤ ਤੋਂ ਬਾਅਦ ਤਿੱਬਤ ਵਿੱਚ ਲਗਭਗ 100 ਨੇਪਾਲੀ ਨਾਗਰਿਕ ਲਾਪਤਾ ਹੋ ਗਏ ਹਨ। ਦੇਸ਼ ਵਿੱਚ ਆਏ ਇਨ੍ਹਾਂ ਭਿਆਨਕ ਹੜ੍ਹਾਂ ਕਾਰਨ ਹੁਣ ਤੱਕ 1,200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਆਫ਼ਤ ਦੇ ਇੱਕ ਹਫ਼ਤੇ ਬਾਅਦ ਵੀ 4,875 ਤੋਂ ਵੱਧ ਲੋਕ ਲਾਪਤਾ ਹਨ।

ਬੁਲਾਰੇ ਛੇਤਰੀ ਨੇ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਰਸੁਵਾ ਜ਼ਿਲ੍ਹੇ ਦੀ ਭੋਟੇਕੋਸ਼ੀ ਨਦੀ ਵਿੱਚ ਰੁੜ੍ਹ ਗਈਆਂ ਘੱਟੋ-ਘੱਟ 19 ਲਾਸ਼ਾਂ ਨੂੰ ਭਾਰਤ ਵਿੱਚੋਂ ਬਰਾਮਦ ਕੀਤਾ ਗਿਆ ਹੈ। ਇਹ ਲਾਸ਼ਾਂ ਭੋਟੇਕੋਸ਼ੀ ਨਦੀ ਤੋਂ ਰੁੜ੍ਹ ਕੇ ਤ੍ਰਿਸ਼ੂਲੀ ਅਤੇ ਨਾਰਾਇਣੀ ਨਦੀਆਂ ਰਾਹੀਂ ਭਾਰਤ ਪਹੁੰਚੀਆਂ ਸਨ। ਇਹ ਲਾਸ਼ਾਂ ਨੇਪਾਲ ਦੇ ਰੁਪਨਦੇਹੀ ਅਤੇ ਨਵਲਪਰਾਸੀ ਪੱਛਮੀ ਜ਼ਿਲ੍ਹਿਆਂ ਨਾਲ ਲੱਗਦੀ ਭਾਰਤੀ ਸਰਹੱਦ ਨੇੜਿਓਂ ਮਿਲੀਆਂ ਹਨ, ਜਿਨ੍ਹਾਂ ਨੂੰ ਹੁਣ ਨੇਪਾਲੀ ਅਧਿਕਾਰੀਆਂ ਨੂੰ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-   ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

ਹੜ੍ਹਾਂ ਦੇ ਸਮੇਂ ਲਗਭਗ 3,000 ਨੇਪਾਲੀ ਨਾਗਰਿਕ ਤੀਰਥ ਯਾਤਰਾ ਅਤੇ ਵਪਾਰਕ ਕੰਮਾਂ ਲਈ ਤਿੱਬਤ ਗਏ ਹੋਏ ਸਨ, ਜੋ ਉੱਥੇ ਫਸ ਗਏ। ਇਨ੍ਹਾਂ ਵਿੱਚੋਂ 2,500 ਤੋਂ ਵੱਧ ਲੋਕ ਹਿਲਸਾ ਅਤੇ ਤਾਤੋਪਾਨੀ ਸਰਹੱਦੀ ਬਾਰਡਰ ਪੁਆਇੰਟਾਂ ਰਾਹੀਂ ਜਾਂ ਹਵਾਈ ਰਸਤੇ ਸੁਰੱਖਿਅਤ ਨੇਪਾਲ ਪਰਤ ਆਏ ਹਨ। ਹਾਲਾਂਕਿ ਅਜੇ ਵੀ ਤਿੱਬਤ ਦੇ ਕੇਰੁੰਗ ਬਾਰਡਰ ਪੁਆਇੰਟ 'ਤੇ ਲਗਭਗ 1,500 ਨੇਪਾਲੀ ਨਾਗਰਿਕ ਫਸੇ ਹੋਏ ਹਨ। ਦੋਵਾਂ ਦੇਸ਼ਾਂ ਦੇ ਅਧਿਕਾਰੀ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਆਪਸੀ ਗੱਲਬਾਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨੇਪਾਲ-ਤਿੱਬਤ ਸਰਹੱਦ ਦੇ ਨੇੜੇ 26 ਅਗਸਤ ਨੂੰ ਬਰਫ਼ ਅਤੇ ਚੱਟਾਨਾਂ ਦੇ ਖਿਸਕਣ ਕਾਰਨ ਇਹ ਭਿਆਨਕ ਹੜ੍ਹ ਆਏ।ਇਸ ਆਫ਼ਤ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਕਸਬਿਆਂ ਅਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਤੇ ਆਪਣੇ ਪਿੱਛੇ ਭਾਰੀ ਬਰਬਾਦੀ ਦਾ ਮੰਜ਼ਰ ਛੱਡਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News