ਜੰਮੂ ’ਚ ਕੌਮਾਂਤਰੀ ਸਰਹੱਦ ਦੇ ਨੇੜਿਓਂ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ

Friday, Sep 04, 2026 - 03:23 AM (IST)

ਜੰਮੂ ’ਚ ਕੌਮਾਂਤਰੀ ਸਰਹੱਦ ਦੇ ਨੇੜਿਓਂ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ

ਜੰਮੂ  - ਬਾਰਡਰ ਸਿਕਿਓਰਿਟੀ ਫੋਰਸ (ਬੀ. ਐੱਸ. ਐੱਫ.) ਨੇ ਵੀਰਵਾਰ ਨੂੰ ਜੰਮੂ ਦੇ ਕਾਨਾਚੱਕ ਸੈਕਟਰ ’ਚ ਕੌਮਾਂਤਰੀ ਸਰਹੱਦ (ਆਈ. ਬੀ.) ਦੇ ਨੇੜਿਓਂ ਇਕ ਸ਼ੱਕੀ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਰਡਰ ਆਊਟ ਪੋਸਟ (ਬੀ. ਓ. ਪੀ.) ਸੋਹਨ ਦੇ ਮੂਹਰਲੇ ਇਲਾਕੇ ’ਚ ਬੀ. ਐੱਸ. ਐੱਫ. ਦੀ 44 ਵਾਹਿਨੀ ਦੇ ਜਵਾਨ ਵੀਰਵਾਰ ਸਵੇਰੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸ਼ੱਕੀ ਨੂੰ ਦੇਖੇ ਜਾਣ ’ਤੇ ਉਸ ਨੂੰ ਕਾਬੂ ਕੀਤਾ ਗਿਆ।

ਦੱਸ ਦੇਈਏ ਕਿ ਇਹ ਇਲਾਕਾ 198 ਕਿਲੋਮੀਟਰ ਲੰਬੀ ਜੰਮੂ ਕੌਮਾਂਤਰੀ ਸਰਹੱਦ ਦਾ ਸੰਵੇਦਨਸ਼ੀਲ ਹਿੱਸਾ ਹੈ, ਜਿੱਥੇ ਘੁਸਪੈਠ ਅਤੇ ਸਮੱਗਲਿੰਗ ਦੀਆਂ ਕੋਸ਼ਿਸ਼ਾਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਘੁਸਪੈਠੀਏ ਦੀ ਪਛਾਣ ਨਜ਼ੀਰ ਦੇ ਤੌਰ ’ਤੇ ਹੋਈ ਹੈ, ਜੋ ਪਾਕਿਸਤਾਨ ਦੇ ਸਿਆਲਕੋਟ ਦੇ ਲੂਨੀ ਪਿੰਡ ਦਾ ਰਹਿਣ ਵਾਲਾ ਹੈ। ਇਹ ਪਿੰਡ ਕਾਨਾਚੱਕ-ਆਰ. ਐੱਸ. ਪੁਰਾ ਬੈਲਟ ਦੇ ਬਿਲਕੁਲ ਸਾਹਮਣੇ ਹੈ। ਘੁਸਪੈਠੀਏ ਦੀ ਗ੍ਰਿਫਤਾਰੀ ਦੀ ਸੂਚਨਾ ਮਿਲਣ ’ਤੇ ਬੀ. ਐੱਸ. ਐੱਫ. ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਉਸ ਤੋਂ ਪੁੱਛਗਿੱਛ ਕੀਤੀ।


author

Inder Prajapati

Content Editor

Related News