ਲਾੜੀ ਦੇ ਮੇਕਅਪ ਦੀ ਚਮਕ ਨਾ ਪਵੇ ਫਿੱਕੀ, ਜੌਹਰੀ ਨੇ ਬਣਾਇਆ ''ਸੋਨੇ ਦਾ ਮਾਸਕ'' (ਤਸਵੀਰਾਂ)

07/15/2020 3:59:23 PM

ਪੁਣੇ— ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਮਾਸਕ ਪਹਿਨਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਭਾਰਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅਜਿਹੇ ਵਿਚ ਹਰ ਕਿਸੇ ਨੂੰ ਖੁਦ ਦੀ ਸੁਰੱਖਿਆ ਲਈ ਮਾਸਕ ਪਹਿਨਣਾ ਹੀ ਹੈ। ਬਜ਼ਾਰ ਵਿਚ ਵੀ ਕਈ ਤਰ੍ਹਾਂ ਦੀ ਮਾਸਕ ਵਿਕ ਰਹੇ ਹਨ। ਰਹੀ ਗੱਲ ਵਿਆਹ-ਸ਼ਾਦੀਆਂ ਦੇ ਸੀਜ਼ਨ ਦੀ ਤਾਂ ਲਾੜਾ ਅਤੇ ਲਾੜੀ ਲਈ ਕੁਝ ਵੱਖਰੀ ਤਰ੍ਹਾਂ ਦੇ ਮਾਸਕ ਬਜ਼ਾਰ ਵੀ ਆਏ ਹਨ।

PunjabKesari

ਇਸ ਦਰਮਿਆਨ ਪੁਣੇ ਦੇ ਇਕ ਜੌਹਰੀ ਨੇ ਵਿਆਹ ਦੌਰਾਨ ਲਾੜੀ ਲਈ ਬੇਹੱਦ ਖਾਸ ਤਰ੍ਹਾਂ ਦਾ ਸੋਨੇ ਦਾ ਮਾਸਕ ਤਿਆਰ ਕੀਤਾ ਹੈ। 124 ਗ੍ਰਾਮ ਸੋਨੇ ਦੇ ਮਾਸਕ ਦੀ ਕੀਮਤ 6.5 ਲੱਖ ਰੁਪਏ ਹੈ। ਖਾਸ ਗੱਲ ਇਹ ਹੈ ਕਿ ਇਸ ਸੋਨੇ ਦੇ ਮਾਸਕ ਕਮ ਨੇਕਲੈੱਸ ਨੂੰ ਐੱਨ-95 ਮਾਸਕ 'ਤੇ ਸਿਲਾਈ ਕੀਤਾ ਗਿਆ ਹੈ। ਕੋਰੋਨਾ ਆਫ਼ਤ ਦਰਮਿਆਨ ਇਸ ਨੂੰ ਮਾਸਕ ਅਤੇ ਨੇਕਲੈੱਸ ਵਾਂਗ ਪਹਿਨਿਆ ਜਾ ਸਕਦਾ ਹੈ। 

PunjabKesari

ਇਸ ਦੀ ਸਭ ਤੋਂ ਖਾਸ ਗੱਲ ਇਹ ਵੀ ਹੈ ਕਿ ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਅਸਾਨੀ ਨਾਲ ਬਦਲਿਆ ਵੀ ਜਾ ਸਕਦਾ ਹੈ। ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਮਾਸਕ ਖਰਾਬ ਹੋਣ 'ਤੇ ਦੂਜੇ ਮਾਸਕ 'ਤੇ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਸ ਨੂੰ ਡਿਜ਼ਾਈਨ ਕਰਨ ਅਤੇ ਬਣਾਉਣ 'ਚ 2 ਤੋਂ 3 ਹਫਤਿਆਂ ਦਾ ਸਮਾਂ ਲੱਗਾ। 

PunjabKesari

ਜੌਹਰੀ ਮੁਤਾਬਕ ਵਿਆਹ ਵਰਗੀਆਂ ਜਨਤਕ ਥਾਵਾਂ 'ਤੇ ਹਰ ਕਿਸੇ ਲਈ ਮਾਸਕ ਪਹਿਨਣਾ ਬੇਹੱਦ ਜ਼ਰੂਰੀ ਹੈ। ਇਸ ਲਈ ਲਾੜਾ-ਲਾੜੀ ਲਈ ਖਾਸ ਤਰ੍ਹਾਂ ਦਾ ਮਾਸਕ ਬਣਾਉਣ ਦਾ ਸੋਚਿਆ। ਇਸ ਮਾਸਕ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੀ ਡਿਮਾਂਡ ਵੀ ਲਗਾਤਾਰ ਵਧਦੀ ਜਾ ਰਹੀ ਹੈ। 

PunjabKesari

ਇਸ ਨੂੰ ਬਣਾਉਣ ਵਾਲੇ ਜੌਹਰੀ ਦੀ ਮੰਨੀਏ ਤਾਂ ਇਸ ਨੂੰ ਨੇਕਲੈੱਸ ਵਾਂਗ ਪਹਿਨ ਸਕਦੇ ਹਨ। ਜਨਾਨੀਆਂ ਨੂੰ ਇਹ ਮਾਸਕ ਕਮ ਨੇਕਲੈੱਸ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਪੁਰਸ਼ਾਂ ਲਈ ਵੀ ਸੋਨੇ ਦੇ ਮਾਸਕ ਤਿਆਰ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੂਰਤ ਦੇ ਜੌਹਰੀ ਮਾਲਕ ਨੇ ਹੀਰੇ ਨਾਲ ਜੜਿਆ ਮਾਸਕ ਵੇਚਣੇ ਸ਼ੁਰੂ ਕੀਤੇ ਸਨ। ਜਿਸ ਦੀ ਕੀਮਤ ਡੇਢ ਲੱਖ ਤੋਂ ਲੈ ਕੇ 4 ਲੱਖ ਤੱਕ ਹੈ।


Tanu

Content Editor

Related News