ਭਗਵਾਨ ਨੂੰ ਵੀ ਲੱਗੀ ਠੰਡ, ਸਵੈਟਰ ਦੇ ਨਾਲ-ਨਾਲ ਕੀਤਾ ਗਿਆ ਕੰਬਲ-ਰਜਾਈ ਦਾ ਵੀ ਇੰਤਜ਼ਾਮ
Monday, Dec 21, 2020 - 10:36 AM (IST)
ਵਾਰਾਣਸੀ- ਕਾਸ਼ੀ ਦੇ ਮੰਦਰਾਂ 'ਚ ਭਗਵਾਨ ਦੀ ਪੂਜਾ ਦੇ ਨਾਲ-ਨਾਲ ਭਗਤ ਆਪਣੇ ਭਗਵਾਨ ਨੂੰ ਠੰਡ ਤੋਂ ਬਚਾਉਣ ਲਈ ਉਨ੍ਹਾਂ ਦਾ ਰਜਾਈ ਅਤੇ ਸਵੈਟਰਾਂ ਨਾਲ ਸ਼ਿੰਗਾਰ ਵੀ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੀ ਧਾਰਮਿਕ ਨਗਰੀ ਵਾਰਾਣਸੀ ਦੇ ਮੰਦਰਾਂ 'ਚ ਭਗਵਾਨ ਨੂੰ ਠੰਡ ਤੋਂ ਬਚਣ ਲਈ ਨਾ ਸਿਰਫ਼ ਸਵੈਟਰ, ਸਗੋਂ ਰਜਾਈ-ਕੰਬਲ ਤੱਕ ਦੀ ਜ਼ਰੂਰਤ ਪੈ ਰਹੀ ਹੈ। ਲੋਹਟੀਆ ਸਥਿਤ ਪ੍ਰਾਚੀਨ ਗਣੇਸ਼ ਮੰਦਰ 'ਚ ਵਿਘਨਹਰਤਾ ਦੇ ਸ਼ਿੰਗਾਰ 'ਚ ਰਜਾਈ ਦੀ ਵਰਤੋਂ ਹੋਈ ਹੈ ਅਤੇ ਸ਼ਰਧਾਲੂਆਂ ਨੇ ਗਣੇਸ਼ ਜੀ ਨੂੰ ਠੰਡ ਅਤੇ ਸ਼ੀਤ ਲਹਿਰ ਤੋਂ ਬਚਾਉਣ ਲਈ ਰਜਾਈ-ਕੰਬਲ ਦਿੱਤੇ ਹਨ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ 'ਚ ਡਟੇ ਕਿਸਾਨਾਂ ਦੇ ਹੌਂਸਲੇ ਬੁਲੰਦ, 'ਸੰਘਰਸ਼' ਰੰਗ ਲਿਆਏਗਾ ਜ਼ਰੂਰ
ਇਸ ਦੇ ਨੇੜੇ ਹੀ ਰਾਮ-ਜਾਨਕੀ ਮੰਦਰ 'ਚ ਰਾਧਾ-ਕ੍ਰਿਸ਼ਨ ਦੀਆਂ ਮੂਰਤੀਆਂ ਤਾਂ ਊਨੀ ਕੱਪੜਿਆਂ ਨਾਲ ਢੱਕੀਆਂ ਹੋਈਆਂ ਹਨ। ਇਸ 'ਚ ਊਨੀ ਕੱਪੜਿਆਂ ਤੋਂ ਲੈ ਕੇ ਟੋਪੀਆਂ ਤੱਕ ਸ਼ਾਮਲ ਹਨ। ਕਾਸ਼ੀ ਦੇ ਸ਼ਰਧਾਲੂਆਂ ਲਈ ਭਗਵਾਨ ਅਤੇ ਭਗਤ 'ਚ ਇਹੀ ਸਮਾਨਤਾ ਹੈ ਕਿ ਜੇਕਰ ਠੰਡ ਭਗਤ ਨੂੰ ਲੱਗ ਰਹੀ ਹੈ ਤਾਂ ਭਗਵਾਨ ਨੂੰ ਵੀ ਲੱਗਦੀ ਹੋਵੇਗੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
ਗਣੇਸ਼ ਮੰਦਰ ਦੇ ਪੁਜਾਰੀ ਦੱਸਦੇ ਹਨ ਕਿ ਇਸ ਵਾਰ ਸਮੇਂ ਤੋਂ ਪਹਿਲਾਂ ਹੀ ਠੰਡ ਪੈਣ ਲੱਗੀ ਹੈ। ਹਰ ਸਾਲ ਕਾਰਤਿਕ ਮਹੀਨੇ ਦੇ ਬੈਕੁੰਠ ਚਤੁਰਦਸ਼ੀ ਤੋਂ ਭਗਵਾਨ ਨੂੰ ਗਰਮ ਕੱਪੜੇ ਪਹਿਨਾਉਣਾ ਸ਼ੁਰੂ ਹੁੰਦਾ ਹੈ, ਜੋ ਬਸੰਤ ਪਚੰਮੀ ਤੱਕ ਚੱਲਦਾ ਹੈ। ਜਿਸ ਤਰ੍ਹਾਂ ਨਾਲ ਇਨਸਾਨ ਨੂੰ ਠੰਡ ਲੱਗਦੀ ਹੈ, ਉਸੇ ਤਰ੍ਹਾਂ ਦੇਵਤਾ ਨੂੰ ਵੀ ਲੱਗਦੀ ਹੈ। ਇਹ ਭਾਵਨਾ ਦੀ ਪੂਜਾ ਹੈ। ਰਾਮ-ਜਾਨਕੀ ਮੰਦਰ ਦੇ ਪੁਜਾਰੀ ਵੀ ਦੱਸਦੇ ਹਨ ਕਿ ਇਨਸਾਨ ਦੀ ਤਰ੍ਹਾਂ ਹੀ ਭਗਵਾਨ ਨੂੰ ਵੀ ਠੰਡ ਦੇ ਕੱਪੜਿਆਂ ਤੋਂ ਇਲਾਵਾ ਜ਼ਿਆਦਾ ਠੰਡ ਪੈਣ 'ਤੇ ਹੀਟਰ ਅਤੇ ਬਲੋਅਰ ਤੱਕ ਲਗਾਇਆ ਜਾਂਦਾ ਹੈ।