ਗੋਆ ਸਰਕਾਰ ਨੇ ਕੇਰਲ ਤੋਂ ਆਉਣ ਵਾਲੇ ਯਾਤਰੀਆਂ ਲਈ ਰੱਖੀ ਇਹ ਜ਼ਰੂਰੀ ਸ਼ਰਤ
Monday, Sep 13, 2021 - 11:17 AM (IST)
ਪਣਜੀ (ਭਾਸ਼ਾ)— ਗੋਆ ਸਰਕਾਰ ਨੇ ਕੋਵਿਡ-19 ਕੇਸਾਂ ਦੇ ਵਾਧੇ ਨੂੰ ਵੇਖਦੇ ਹੋਏ 5 ਦਿਨਾਂ ਇਕਾਂਤਵਾਸ ਜ਼ਰੂਰੀ ਕਰ ਦਿੱਤਾ ਹੈ। ਖ਼ਾਸ ਕਰ ਕੇ ਵਿਦਿਆਰਥੀਆਂ ਅਤੇ ਕੇਰਲ ਤੋਂ ਕੰਮ ਦੇ ਮਕਸਦ ਨਾਲ ਸੂਬੇ ’ਚ ਆ ਰਹੇ ਲੋਕਾਂ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਜਾਰੀ ਇਕ ਨੋਟੀਫ਼ਿਕੇਸ਼ਨ ’ਚ ਗੋਆ ਪ੍ਰਸ਼ਾਸਨ ਨੇ ਜਾਰੀ ਸੂਬਾ ਵਿਆਪੀ ਕਰਫਿਊ ਨੂੰ ਵੀ 20 ਸਤੰਬਰ ਤਕ ਵਧਾ ਦਿੱਤਾ ਹੈ ਅਤੇ ਤੱਟੀ ਸੂਬੇ ’ਚ ਕਸੀਨੋ ਸਮੇਤ ਕਈ ਗਤੀਵਿਧੀਆਂ ’ਤੇ ਪਾਬੰਦੀਆਂ ਨੂੰ ਜਾਰੀ ਰੱਖਿਆ ਹੈ।
ਇਹ ਵੀ ਪੜ੍ਹੋ: ਦੇਸ਼ ’ਚ ਤੀਜੀ ਲਹਿਰ ਦੀ ਸੰਭਾਵਨਾ ਬਹੁਤ ਘੱਟ, ਕੋਈ ਨਵਾਂ ਵੇਰੀਅੈਂਟ ਨਹੀਂ
ਨੋਟੀਫ਼ਿਕੇਸ਼ਨ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ‘ਕੇਰਲ ਤੋਂ ਆਉਣ ਵਾਲੇ ਸਾਰੇ ਵਿਦਿਆਰਥੀ ਅਤੇ ਕਾਮੇ’ 5 ਦਿਨਾਂ ਲਈ ਇਕਾਂਤਵਾਸ ’ਚ ਰਹਿਣਗੇ। ਇਸ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਇਕਾਂਤਵਾਸ ਰੱਖਣ ਦਾ ਪ੍ਰਬੰਧ ਸਿੱਖਿਅਕ ਸੰਸਥਾਵਾਂ ਦੇ ਪ੍ਰਸ਼ਾਸਕ ਅਤੇ ਪਿ੍ਰੰਸੀਪਲ ਕਰਨਗੇ, ਜਦਕਿ ਕਾਮਿਆਂ ਲਈ ਇਸ ਦੀ ਵਿਵਸਥਾ ਸਬੰਧਤ ਦਫ਼ਤਰ, ਕੰਪਨੀਆਂ ਜਾਂ ਸੰਸਥਾਵਾਂ ਕਰਨਗੀਆਂ। ਨੋਟੀਫ਼ਿਕੇਸ਼ਨ ਵਿਚ ਇਹ ਵੀ ਸਾਫ਼ ਕੀਤਾ 5 ਦਿਨ ਦਾ ਇਕਾਂਤਵਾਸ ਖ਼ਤਮ ਹੋਣ ਮਗਰੋਂ ਜਿਨ੍ਹਾਂ ਲੋਕਾਂ ਨੂੰ ਇਕਾਂਤਵਾਸ ’ਚ ਰੱਖਿਆ ਗਿਆ ਤਾਂ ਉਨ੍ਹਾਂ ਨੂੰ ਕੋਰੋਨਾ ਜਾਂਚ ਕਰਾਉਣੀ ਹੋਵੇਗੀ।
ਇਹ ਵੀ ਪੜ੍ਹੋ: ਮਿਜ਼ੋਰਮ ’ਚ ਕੋਰੋਨਾ ਦੇ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ, 245 ਬੱਚੇ ਵੀ ਇਨਫੈਕਟਿਡ
ਦੱਸ ਦੇਈਏ ਕਿ ਇਸ ਸਾਲ 24 ਘੰਟੇ ਦਾ ਕਰਫਿਊ ਪਹਿਲੀ ਵਾਰ 9 ਮਈ ਨੂੰ ਲਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਗੋਆ ਸਰਕਾਰ ਨੇ ਸੈਰ-ਸਪਾਟਾ ਸੂਬੇ ਵਿਚ ਜ਼ਿਆਦਾਤਰ ਗਤੀਵਿਧੀਆਂ ਤੋਂ ਪਾਬੰਦੀ ਹਟਾ ਦਿੱਤੀਆਂ ਹਨ ਪਰ ਕਸੀਨੋ ਵਰਗੀ ਗਤੀਵਿਧੀਆਂ ਨੂੰ ਖੋਲ੍ਹਣਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ BJP ਸੰਸਦ ਮੈਂਬਰ ਵਰੁਣ ਗਾਂਧੀ ਨੇ CM ਯੋਗੀ ਨੂੰ ਲਿਖੀ ਚਿੱਠੀ