ਪਰਾਲੀ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਲਈ ਫੰਡ ਦੇਵੇ ਕੇਂਦਰ : ਕੇਜਰੀਵਾਲ

Friday, Jan 17, 2020 - 01:54 AM (IST)

ਪਰਾਲੀ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਲਈ ਫੰਡ ਦੇਵੇ ਕੇਂਦਰ : ਕੇਜਰੀਵਾਲ

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਤੇ ਹਰਿਆਣਾ ਦੇ ਨਾਂ ’ਤੇ ਕਾਂਗਰਸ ਅਤੇ ਭਾਜਪਾ ਦੀ ਘੇਰਾਬੰਦੀ ਕਰ ਰਹੀ ਹੈ। ਮਾਮਲਾ ਭਾਵੇਂ ਫਰੀ ਬਿਜਲੀ ਦਾ ਹੋਵੇ ਜਾਂ ਪ੍ਰਦੂਸ਼ਣ ਦਾ, ਕਾਂਗਰਸ ਅਤੇ ਭਾਜਪਾ ਸਰਕਾਰਾਂ ’ਤੇ ‘ਆਪ’ ਹਮਲੇ ਤੋਂ ਨਹੀਂ ਖੁੰਝਦੀ। ਅੱਜ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਚੋਣ ਜ਼ਾਬਤੇ ਦੇ ਚਲਦਿਆਂ 1 ਫਰਵਰੀ ਨੂੰ ਬਜਟ ਨਾ ਸਿਰਫ ਪੇਸ਼ ਕੀਤਾ ਜਾਵੇ, ਬਲਕਿ ਬਹੁਤ ਸਾਰੇ ਐਲਾਨ ਵੀ ਕੀਤੇ ਜਾਣ, ਨਾਲ ਹੀ ਹਰਿਆਣਾ ਅਤੇ ਪੰਜਾਬ ਵਿਚ ਜੋ ਪਰਾਲੀ ਸਾੜੀ ਜਾਂਦੀਹੈ, ਉਸ ਤੋਂ ਨਿਜਾਤ ਦਿਵਾਉਣ ਲਈ ਫੰਡ ਦੇਣ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਉਸ ਦਾ ਵੀ ਹੱਲ ਕਰੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਜਟ ਵਿਚ ਦਿੱਲੀ ਵਿਚ ਟਰਾਂਸਪੋਰਟ ਵਿਵਸਥਾ ਬਿਹਤਰ ਬਣਾਉਣ, ਯਮੁਨਾ ਨੂੰ ਸਾਫ ਕਰਨ ਲਈ,ਸੀਵਰ, ਪਾਣੀ, ਮੈਟਰੋ ਵਿਸਤਾਰ ਲਈ ਢੁਕਵੇਂ ਫੰਡ ਦੀ ਵਿਵਸਥਾ ਕਰੇ। ਕੇਜਰੀਵਾਲ ਨੇ ਮੰਨਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੈ,ਅਜਿਹੇ ਵਿਚ ਕੋਈ ਨਵਾਂ ਨੀਤੀਗਤ ਐਲਾਨ ਨਹੀਂ ਹੁੰਦਾ।


author

Inder Prajapati

Content Editor

Related News