18 ਸਾਲ ਦੀ ਉਮਰ ''ਚ ਕੁੜੀ ਦਾ ਵਿਆਹ ਕਰਨਾ ਕੀ ਸਹੀ ਹੈ ਜਾਂ ਨਹੀਂ? (ਵੀਡੀਓ)
Wednesday, Oct 28, 2020 - 06:23 PM (IST)
ਜਲੰਧਰ (ਬਿਊਰੋ) - ਜ਼ਿੰਦਗੀ 'ਚ ਆਤਮਨਿਰਭਰ ਹੋਣਾ ਹਰੇਕ ਸ਼ਖ਼ਸ ਲਈ ਬੇਹੱਦ ਜ਼ਰੂਰੀ ਹੈ। ਇਸ ਲਈ ਸਿੱਖਿਆ ਜ਼ਰੂਰੀ ਹੈ ਪਰ 18 ਸਾਲ ਦੀ ਘੱਟ ਉਮਰ ਵਿੱਚ ਕੁੜੀਆਂ ਦਾ ਵਿਆਹ ਕਰਨ ’ਤੇ ਜਿਥੇ ਉਹ ਸਿੱਖਿਆ ਦੇ ਅਧਿਕਾਰ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ. ਓਥੇ ਹੀ ਉਹ ਆਪਣੇ ਪੈਰਾਂ ’ਤੇ ਵੀ ਖ਼ੜ੍ਹੀਆਂ ਨਹੀਂ ਹੋ ਪਾਉਂਦੀਆਂ। ਜਿਸ ਸਦਕਾ ਉਨ੍ਹਾਂ ਨੂੰ ਜ਼ਿੰਦਗੀ 'ਚ ਕਈ ਵਾਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਲਈ ਸਰਕਾਰ ਹੁਣ ਕੁੜੀਆਂ ਦੇ ਵਿਆਹ ਯੋਗ ਉਮਰ 'ਚ ਵਾਧਾ ਕਰਨ ਲਈ ਵਿਚਾਰ ਕਰ ਰਹੀ ਹੈ। ਕਿਉਂਕਿ ਇਸ ਦੇ ਬਹੁਤ ਸਾਰੇ ਸਮਾਜਿਕ ਅਤੇ ਆਰਥਿਕ ਫ਼ਾਇਦੇ ਹੋਣਗੇ। ਇਸ ਨਾਲ ਨਾ ਸਿਰਫ਼ ਕੁਪੋਸ਼ਣ ਦੀ ਸਮੱਸਿਆ 'ਚ ਕਮੀ ਆਏਗੀ ਸਗੋਂ ਜਨਮ ਸਮੇਂ ਮਰਨ ਵਾਲੇ ਬੱਚਿਆਂ ਦੀ ਦਰ 'ਚ ਵੀ ਕਮੀ ਆਵੇਗੀ। ਹਾਲਾਂਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਛੋਟੀ ਉਮਰ 'ਚ ਵਿਆਹ ਕਰਨ ਦਾ ਕਾਰਨ ਗ਼ਰੀਬੀ, ਸਿੱਖਿਆ ਪ੍ਰਾਪਤੀ ਦੇ ਮੌਕਿਆਂ ਦੀ ਘਾਟ, ਸਮਾਜਿਕ ਦਬਾਅ ਅਤੇ ਨੌਕਰੀ ਨਾ ਮਿਲਣਾ ਹੈ। ਜਦੋਂਕਿ ਸਿੱਖਿਆ ਅਤੇ ਰੁਜ਼ਗਾਰ ਮਿਲਣ ਨਾਲ ਛੋਟੀ ਉਮਰੇ ਵਿਆਹ ਕਰਨ ਦੀ ਦਰ 'ਚ ਕਮੀ ਲਿਆਉਂਦਾ ਹੈ। ਇਸਦੇ ਬਾਵਜੂਦ ਹੋਰ ਵੀ ਬਹੁਤ ਸਾਰੇ ਤੱਥ ਹਨ।
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਮੇਤ 29 ਦੇਸ਼ਾਂ ਦਾ ਸਰਵੇ ਕੀਤਾ ਅਤੇ ਉਸ ਦਾ ਕਹਿਣਾ ਹੈ ਕਿ ਛੇਤੀ ਵਿਆਹ ਸਦਕਾ ਜਨਾਨੀਆਂ ਦੇ ਗਰਭ ਦੌਰਾਨ ਮੌਤ ਦੀ ਦਰ 'ਚ ਵਾਧਾ ਕਰਦਾ ਹੈ। 16 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ 'ਚ ਇਹ ਖਤਰਾ 20-24 ਸਾਲ ਦੀਆਂ ਜਨਾਨੀਆਂ ਦੇ ਮੁਕਾਬਲੇ ਵਧੇਰੇ ਹੁੰਦਾ ਹੈ। ਬ੍ਰਿਕਸ ਸੂਚੀ 'ਚ ਮੌਜੂਦ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਬੱਚੇ ਦੇ ਜਨਮ ਸਮੇਂ ਮਾਂ ਦੀ ਜਾਨ ਜਾਣ ਦੀ ਦਰ ਸਭ ਤੋਂ ਵਧੇਰੇ ਹੈ। ਇਸ ਤੋਂ ਇਲਾਵਾ ਛੋਟੀ ਉਮਰ 'ਚ ਗਰਭਧਾਰਨ ਬੱਚੇ ਲਈ ਵੀ ਖ਼ਤਰਨਾਕ ਹੈ।
ਪੜ੍ਹੋ ਇਹ ਵੀ ਖਬਰ - ਸਿਹਤ ਲਈ ਫਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼
ਇਕ ਸਰਵੇ ਮੁਤਾਬਕ 20-24 ਦੀ ਉਮਰ ਦੇ ਮੁਕਾਬਲੇ 19 ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣਾ, ਉਸਦੇ ਘੱਟ ਭਾਰ ਅਤੇ ਉਮਰ ਦੇ ਹਿਸਾਬ ਨਾਲ ਕੱਦ ਦਾ ਵਾਧਾ ਸਹੀ ਨਾ ਹੋਣ ਦੀ ਦਰ 'ਚ 20-30 ਫ਼ੀਸਦ ਦਾ ਵਾਧਾ ਕਰਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਕੀ ਭਾਰਤ 'ਚ ਬੀਤੇ ਕੁੱਝ ਸਾਲਾਂ 'ਚ ਇਸ ਟਰੇਂਡ 'ਚ ਕਮੀ ਆਈ ਹੈ? ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਇੱਕ ਸਰਵੇ ਮੁਤਾਬਕ ਭਾਰਤ 'ਚ ਛੋਟੀ ਉਮਰੇ ਕੁੜੀਆਂ ਦਾ ਵਿਆਹ ਕਰਨ ਦੀ ਦਰ 'ਚ ਕਮੀ ਦਰਜ ਕੀਤੀ ਗਈ ਹੈ।
ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ
ਹਾਲਾਂਕਿ ਭਾਰਤ 'ਚ ਬਾਲ ਵਿਆਹ ਦੀ ਦਰ ਜ਼ਿਆਦਾ ਨਹੀਂ ਹੈ ਪਰ ਯੂਨੀਸੇਫ਼ ਮੁਤਾਬਕ ਇੱਥੇ ਛੋਟੀ ਉਮਰ ਦੇ ਲਾੜੇ-ਲਾੜੀਆਂ ਦੀ ਅਬਾਦੀ ਵਿਸ਼ਵ ਦੀ ਕੁੱਲ ਅਬਾਦੀ ਦਾ ਇੱਕ ਤਿਹਾਈ ਹਿੱਸਾ ਹੈ। ਬੇਸ਼ੱਕ ਦੇਸ਼ 'ਚ ਬਾਲ ਵਿਆਹ ਅਤੇ ਗਰਭ ਧਾਰਨ 'ਚ ਬਿਨਾਂ ਕਿਸੇ ਕਾਨੂੰਨ ਅਤੇ ਪ੍ਰੇਰਕ ਦੇ ਕਮੀ ਵੇਖਣ ਨੂੰ ਮਿਲ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸਦਾ ਕਾਰਨ ਸਿੱਖਿਆ ਪ੍ਰਾਪਤੀ ਦੇ ਉਚਿੱਤ ਮੌਕੇ ਪ੍ਰਦਾਨ ਕਰਨਾ ਹੈ। ਜੇਕਰ ਹੁਣ ਕੇਂਦਰ ਸਰਕਾਰ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਸੀਮਾ ਨਿਰਧਾਰਿਤ ਕਰਦੀ ਹੈ ਤਾਂ ਇਹ ਉਸਦੇ ਸਿੱਖਿਆ ਪ੍ਰਾਪਤੀ ਦੇ ਮੌਕਿਆਂ 'ਚ ਵਾਧਾ ਕਰੇਗਾ ਜੋ ਕਿ ਇੱਕ ਚੰਗਾ ਕਦਮ ਸਾਬਿਤ ਹੋਵੇਗਾ।
ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਕਿ ਘਰਾਂ 'ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?