ਕਦੇ ਮਾਂ ਨਾਲ ਮੰਗਦੀ ਸੀ ਭੀਖ, ਹੁਣ ਬਣੀ ਡਾਕਟਰ, ਮਰੀਜ਼ਾਂ ਨੂੰ ਦੇਵੇਗੀ ਜੀਵਨ 'ਦਾਨ'
Saturday, Oct 05, 2024 - 05:21 AM (IST)
 
            
            ਜਲੰਧਰ (ਇੰਟ.)- ਟੀਚੇ ਦੀ ਪ੍ਰਾਪਤੀ ਲਈ ਖੁਦ ਨੂੰ ਬੁਲੰਦ ਕੀਤਾ ਜਾਵੇ ਤਾਂ ਰੱਬ ਵੀ ਇਨਸਾਨ ਦੀ ਖਾਹਿਸ਼ ਪੂਰੀ ਕਰਨ ਲਈ ਝੁੱਕ ਜਾਂਦਾ ਹੈ। ਅਜਿਹੀ ਹੀ ਇਕ ਉਦਾਹਰਣ ਹਿਮਾਚਲ ਦੇ ਧਰਮਸ਼ਾਲਾ ਦੀ ਬੇਟੀ ਪਿੰਕੀ ਹਰਯਾਨ ਨੇ ਪੇਸ਼ ਕੀਤੀ ਹੈ। ਦਰਅਸਲ, ਪਿੰਕੀ ਹਰਯਾਨ ਨੇ ਚੀਨ ਦੀ ਮੈਡੀਕਲ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਕੇ ਸਫਲਤਾ ਦੀ ਨਵੀਂ ਇਬਾਰਤ ਲਿਖੀ ਹੈ।
2018 ’ਚ ਚੀਨ ਦੇ ਮੈਡੀਕਲ ਕਾਲਜ ’ਚ ਮਿਲਿਆ ਸੀ ਦਾਖਲਾ
ਮੈਕਲੋਡਗੰਜ ਵਿਚ ਭਗਵਾਨ ਬੁੱਧ ਦੇ ਮੰਦਰ ਨੇੜੇ ਕਰੀਬ 4 ਸਾਲ ਦੀ ਉਮਰ ਵਿਚ ਮਾਸੂਮ ਪਿੰਕੀ ਹਰਯਾਨ ਨੂੰ ਕਦੇ ਆਪਣੀ ਮਾਂ ਨਾਲ ਪੇਟ ਦੀ ਅੱਗ ਨੂੰ ਸ਼ਾਂਤ ਕਰਨ ਲਈ ਭੀਖ ਮੰਗਣੀ ਪਈ ਸੀ। ਭਗਵਾਨ ਬੁੱਧ ਦੇ ਸ਼ਰਧਾਲੂ ਤਿੱਬਤੀ ਸ਼ਰਨਾਰਥੀ ਭਿਕਸ਼ੂ ਜਾਮਯਾਂਗ ਨੇ ਭੀਖ ਮੰਗਣ ਅਤੇ ਕੂੜਾ ਇਕੱਠਾ ਕਰਨ ਵਾਲੇ ਬੱਚਿਆਂ ਨਾਲ ਪਿੰਕੀ ਨੂੰ ਵੀ ਆਪਣਾ ਬੱਚਾ ਸਮਝ ਕੇ ਨਵੀਂ ਜ਼ਿੰਦਗੀ ਦਿੱਤੀ।
ਇਹ ਵੀ ਪੜ੍ਹੋ- 800 ਪੰਜਾਬੀ ਤੇ 6500 ਪ੍ਰਵਾਸੀ ! ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ
ਹੁਣ ਠੀਕ 20 ਸਾਲ ਬਾਅਦ ਪਿੰਕੀ ਮਰੀਜ਼ਾਂ ਦੀ ਸੇਵਾ ਕਰਨ ਲਈ ਤਿਆਰ ਹੈ। ਦਰਅਸਲ, ਪਿੰਕੀ ਐੱਮ.ਬੀ.ਬੀ.ਐੱਸ. ਦੀ ਮੁਸ਼ਕਲ ਪੜ੍ਹਾਈ ਪੂਰੀ ਕਰ ਕੇ ਡਾਕਟਰ ਬਣ ਚੁੱਕੀ ਹੈ। ਟੋਂਗ-ਲੇਨ ਚੈਰੀਟੇਬਲ ਟਰਸਟ ਦੇ ਸੰਸਥਾਪਕ ਅਤੇ ਡਾਇਰੈਕਟਰ ਜਾਮਯਾਂਗ ਨੇ ਧਰਮਸ਼ਾਲਾ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਕੀ ਨੂੰ ਸਾਲ 2018 ਵਿਚ ਚੀਨ ਦੀ ਇਕ ਵੱਕਾਰੀ ਮੈਡੀਕਲ ਯੂਨੀਵਰਸਿਟੀ ਵਿਚ ਦਾਖਲਾ ਦਿਵਾਇਆ ਗਿਆ ਸੀ। ਉਥੋਂ 6 ਸਾਲ ਦੀ ਐੱਮ.ਬੀ.ਬੀ.ਐੱਸ. ਦੀ ਡਿਗਰੀ ਪੂਰੀ ਕਰ ਕੇ ਹੁਣ ਉਹ ਧਰਮਸ਼ਾਲਾ ਪਰਤ ਆਈ ਹੈ। ਹੁਣ ਉਹ ਇਕ ਡਾਕਟਰ ਵਜੋਂ ਮਰੀਜ਼ਾਂ ਦਾ ਇਲਾਜ ਕਰੇਗੀ।
ਜਾਮਯਾਂਗ ਨੇ ਦੱਸਿਆ ਕਿ ਟੋਂਗ-ਲੇਨ ਇਕ ਛੋਟੀ ਚੈਰਿਟੀ ਹੈ, ਜੋ ਧਰਮਸ਼ਾਲਾ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਉਜੜੇ ਭਾਰਤੀ ਭਾਈਚਾਰਿਆਂ ਦੇ ਨਾਲ ਕੰਮ ਕਰਦੀ ਹੈ। ਜ਼ਿਆਦਾਤਰ ਪਰਿਵਾਰ ਝੁੱਗੀ-ਝੌਂਪੜੀਆਂ ਵਿਚ ਮੁਸ਼ਕਲ ਹਾਲਤ ਵਿਚ ਰਹਿੰਦੇ ਹਨ। ਟੋਂਗ-ਲੇਨ ਦਾ ਉਦੇਸ਼ ਇਨ੍ਹਾਂ ਬੇਘਰ ਲੋਕਾਂ ਨੂੰ ਬੁਨੀਆਦੀ ਮਨੁੱਖੀ ਅਧਿਕਾਰਾਂ ਤੱਕ ਪਹੁੰਚ ਪ੍ਰਾਪਤ ਕਰਨ ਵਿਚ ਮਦਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਧਰਮਗੁਰੂ ਦਲਾਈਲਾਮਾ ਫਾਊਂਡੇਸ਼ਨ ਵੱਲੋਂ ਵੀ ਬਹੁਤ ਮਦਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਹੋਈਆਂ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            