ਇਸ ਕੁੜੀ ਕੋਲ ਹੈ ਇਕੋ ਸਮੇਂ ਦੋਹਾਂ ਹੱਥਾਂ ਨਾਲ ਲਿਖਣ ਦਾ ਅਨੋਖਾ ਟੈਲੰਟ

09/16/2019 10:53:56 AM

ਰਾਏਗੜ੍ਹ— ਬਾਲੀਵੁੱਡ ਦੀ ਬਲਾਕਬਸਟਰ ਫਿਲਮ '3 ਇਡੀਅਟਸ' ਦੇ ਇਕ ਮੁੱਖ ਕਿਰਦਾਰ 'ਵਾਇਰਸ' ਤੋਂ ਪ੍ਰੇਰਿਤ ਹੋ ਕੇ ਇਕ ਕੁੜੀ ਨੇ ਇਕੋ ਸਮੇਂ ਦੋਹਾਂ ਹੱਥਾਂ ਨਾਲ ਲਿੱਖਣ ਦਾ ਅਨੋਖਾ ਟੈਲੰਟ ਵਿਕਸਿਤ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਕੋ ਹੱਥ ਨਾਲ ਉਹ ਆਮ ਲਿਪੀ 'ਚ ਲਿਖਦੀ ਹੈ ਅਤੇ ਦੂਜੇ ਹੱਥ ਨਾਲ ਉਸ ਦਾ ਉਲਟਾ ਯਾਨੀ 'ਮਿਰਰ ਰਾਈਟਿੰਗ' ਕਰਦੀ ਹੈ। ਰਾਏਗੜ੍ਹ ਦੀ ਕਾਵਯਾ ਚਾਵੜਾ ਨੇ ਦੱਸਿਆ ਕਿ ਇਸ 'ਚ ਬਹੁਤ ਧਿਆਨ ਲਗਾਉਣਾ ਪੈਂਦਾ ਹੈ ਪਰ ਉਹ ਪਿਛਲੇ 3-4 ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹੈ। 7ਵੀਂ ਜਮਾਤ 'ਚ ਪੜ੍ਹਨ ਵਾਲੀ ਕਾਵਯਾ ਦਾ ਦਾਅਵਾ ਹੈ ਕਿ ਉਹ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਮਿਰਰ ਰਾਈਟਿੰਗ ਕਰ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ,''ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜਦੋਂ ਲੋਕ ਅੰਗਰੇਜ਼ੀ ਦੇ ਪਿੱਛੇ ਦੌੜ ਰਹੇ ਹਨ, ਸਾਨੂੰ ਸਾਡੀ ਭਾਸ਼ਾ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ।''

ਕਾਵਯਾ ਨੇ ਦੱਸਿਆ ਕਿ ਉਹ ਹਰ ਰੋਜ਼ ਪੜ੍ਹਾਈ ਤੋਂ ਬਾਅਦ ਮਿਰਰ ਰਾਈਟਿੰਗ ਦੀ ਪ੍ਰੈਕਟਿਸ ਕਰਦੀ ਹੈ। ਉਸ ਦੀ ਮਾਂ ਨੇਹਾ ਚਾਵੜਾ ਦਾ ਕਹਿਣਾ ਹੈ ਕਿ ਉਹ ਕਾਵਯਾ ਨੂੰ ਪੜ੍ਹਨ ਤੋਂ ਬਾਅਦ ਆਰਾਮ ਕਰਨ ਲਈ ਕਹਿੰਦੀ ਹੈ ਪਰ ਉਹ ਪ੍ਰੈਕਟਿਸ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਕਾਵਯਾ ਦੇ ਟੈਲੰਟ ਬਾਰੇ 6 ਮਹੀਨੇ ਬਾਅਦ ਪਤਾ ਲੱਗਾ। ਉਸ ਦੇ ਪਿਤਾ ਪ੍ਰਿਤੇਸ਼ ਚਾਵੜਾ ਇਸ ਨੂੰ ਮਾਣ ਦੀ ਗੱਲ ਮੰਨਦੇ ਹਨ ਕਿ ਉਨ੍ਹਾਂ ਦੀ ਬੇਟੀ 'ਚ ਇਕ ਅਨੋਖਾ ਟੈਲੰਟ ਹੈ। ਉਹ ਬੇਟੀ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਹਨ। ਮਿਰਰ ਰਾਈਟਿੰਗ 'ਚ ਆਮ ਲਿਖਾਵਟ ਤੋਂ ਉਲਟੀ ਦਿਸ਼ਾ 'ਚ ਲਿਖਿਆ ਜਾਂਦਾ ਹੈ ਅਤੇ ਹਰ ਅੱਖਰ ਵੀ ਉਲਟਾ ਲਿਖਿਆ ਜਾਂਦਾ ਹੈ। ਇਸ ਨੂੰ ਸ਼ੀਸ਼ੇ ਦੀ ਮਦਦ ਨਾਲ ਹੀ ਪੜ੍ਹਿਆ ਜਾ ਸਕਦਾ ਹੈ।


DIsha

Content Editor

Related News