ਜਦੋਂ ਕੁੜੀ ਨੇ ਇਨਸਾਫ਼ ਲਈ ਪੁਲਸ ਚੌਂਕੀ ਦੇ ਸਾਹਮਣੇ ਹੀ ਲਾਹ ਦਿੱਤੇ ਕੱਪੜੇ, ਤੇ ਬੇਸ਼ਰਮ ਲੋਕ ਬਣਾਉਂਦੇ ਰਹੇ ਵੀਡੀਓ....
Tuesday, Aug 27, 2024 - 02:20 AM (IST)

ਨੈਸ਼ਨਲ ਡੈਸਕ- ਨਿਊ ਆਗਰਾ ਇਲਾਕੇ ’ਚ ਇਨਸਾਨੀਅਤ ਦੇ ਸ਼ਰਮਸਾਰ ਹੋਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਖਨਊ ਦੀ ਰਹਿਣ ਵਾਲੀ ਇਕ ਕੁੜੀ ਆਗਰਾ ਦੇ ਇਕ ਕੈਂਪਸ ਤੋਂ ਇੰਜੀਨੀਅਰਿੰਗ ਕਰ ਰਹੀ ਹੈ। ਉਸ ਨੇ ਆਪਣੇ ਇਕ ਸਾਥੀ ਵਿਦਿਆਰਥੀ ਸ਼ਿਵਾਂਸ਼ ’ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ ਜੋ ਆਈ.ਆਈ.ਟੀ. ਜੰਮੂ ’ਚ ਐੱਮ. ਟੈੱਕ ਕਰ ਰਿਹਾ ਹੈ।
ਐਤਵਾਰ ਨੂੰ ਕੁੜੀ ਨੇ ਖੁਦ ਹੀ ਪੁਲਸ ਚੌਕੀ ਦੇ ਸਾਹਮਣੇ ਆਪਣੇ ਕੱਪੜੇ ਲਾਹੁਣੇ ਸ਼ੁਰੂ ਕਰ ਦਿੱਤੇ। ਇਹ ਵੇਖ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਪਰ ਕਿਸੇ ਨੇ ਉਸ ਦੀ ਇੱਜ਼ਤ ਨੂੰ ਢੱਕਿਆ ਨਹੀਂ, ਸਗੋਂ ਬੇਸ਼ਰਮ ਲੋਕ ਮੋਬਾਈਲ ’ਤੇ ਵੀਡੀਓ ਬਣਾਉਂਦੇ ਰਹੇ।
ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''
ਉਥੋਂ ਲੰਘ ਰਹੀਆਂ ਦੋ ਕੁੜੀਆਂ ਨੇ ਸ਼ਰਮ ਮਹਿਸੂਸ ਕੀਤੀ ਤੇ ਉਹ ਕਿਸੇ ਤਰ੍ਹਾਂ ਪੀੜਤਾ ਨੂੰ ਇਕ ਕਲੀਨਿਕ ’ਚ ਲੈ ਗਈਆਂ ਤੇ ਉੱਥੇ ਜਾ ਕੇ ਉਸ ਨੂੰ ਕਪੜੇ ਪਹਿਨਾਏ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਚੱਲਦੀ ਕਾਰ ’ਚ ਜਬਰ-ਜ਼ਨਾਹ ਕੀਤਾ ਸੀ।
ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਮੁਲਜ਼ਮ ਨੇ ਉਸ ਨੂੰ ਅਰਧ ਨਗਨ ਹਾਲਤ ’ਚ ਸੜਕ ’ਤੇ ਸੁੱਟ ਦਿੱਤਾ। ਕੁੜੀ ਇਨਸਾਫ਼ ਲੈਣ ਲਈ ਪਿਛਲੇ 3 ਦਿਨਾਂ ਤੋਂ ਦਿਆਲਬਾਗ ਪੁਲਸ ਚੌਕੀ ਦੇ ਚੱਕਰ ਲਾ ਰਹੀ ਸੀ। ਜਦੋਂ ਪੁਲਸ ਨੇ ਉਸ ਦੀ ਗੱਲ ਨਾ ਸੁਣੀ ਤਾਂ ਅੱਕ ਕੇ ਉਸ ਨੇ ਇਹ ਕਦਮ ਚੁੱਕਿਆ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e