ਹਸਪਤਾਲ ''ਚ ਬੱਚੀ ਨੇ ਵਾਰਡ ਬੁਆਏ ਨੂੰ ਗੰਦੀ ਹਰਕਤ ਕਰਨ ਤੋਂ ਰੋਕਿਆ ਤਾਂ ਲਗਾ ਦਿੱਤਾ ਨੀਂਦ ਦਾ ਇੰਜੈਕਸ਼ਨ
Saturday, Jun 17, 2017 - 02:15 PM (IST)

ਕਾਨਪੁਰ — ਕਾਨਪੁਰ 'ਚ ਸ਼ੁੱਕਰਵਾਰ ਨੂੰ ਵਿਦਿਆਰਥਣ ਨੇ ਵਾਰਡ ਮੈਨ 'ਤੇ ਆਈ.ਸੀ.ਯੂ. 'ਚ ਨੀਂਦ ਦਾ ਇੰਜੈਕਸ਼ਨ ਲਗਾ ਕੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦੋਸ਼ੀ ਵਾਰਡ ਮੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁੱਸੇ 'ਚ ਪਰਿਵਾਰ ਵਾਲਿਆਂ ਨੇ ਹਾਸਪਤਾਲ 'ਚ ਹੰਗਾਮਾ ਕੀਤਾ ਅਤੇ ਤੋੜ-ਫੋੜ ਵੀ ਕੀਤੀ। ਹੰਗਾਮੇ ਦੀ ਸੂਚਨਾ 'ਤੇ ਪੁੱਜੀ ਪੁਲਸ ਨੇ ਪੀੜਤ ਪਰਿਵਾਰ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ।
ਜ਼ਿਕਰਯੋਗ ਹੈ ਕਿ ਬਰਰਾ ਇਲਾਕੇ ਦੇ ਕਰਰਹੀ ਇਲਾਕੇ 'ਚ ਰਹਿਣ ਵਾਲੇ ਮਹੇਸ਼(ਕਾਲਪਨਿਕ ਨਾਮ) ਪ੍ਰਾਇਵੇਟ ਨੌਕਰੀ ਕਰਦਾ ਹੈ। ਉਨ੍ਹਾਂ ਦੀ ਬੇਟੀ ਰੰਜਨਾ ਇੰਟਰ ਦੀ ਵਿਦਿਆਰਥਣ ਹੈ ਜੋ ਕਰਹੀ ਸਥਿਤ ਨਿੱਜੀ ਸਕੂਲ 'ਚ ਪੜਦੀ ਹੈ। ਪਰਿਵਾਰ ਵਾਲਿਆਂ ਦੇ ਮੁਤਾਬਕ ਰੰਜਨਾ ਆਪਣੇ ਅੰਕਲ ਦੀ ਰਿਸੈਪਸ਼ਨ ਪਾਰਟੀ 'ਚ ਗਈ ਸੀ ਜਿਥੇ ਉਸਨੂੰ ਚੱਕਰ ਆ ਗਿਆ ਅਤੇ ਉਹ ਡਿੱਗ ਗਈ। ਪਰਿਵਾਰ ਵਾਲਿਆਂ ਨੇ ਰੰਜਨਾ ਨੂੰ ਜਾਗ੍ਰਤੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ।
ਰੰਜਨਾ ਨੇ ਦੱਸਿਆ ਕਿ ਦੇਰ ਰਾਤ ਵਾਰਡ ਮੈਨ ਮੇਰੇ ਕੋਲ ਆਇਆ। ਉਸਨੇ ਕਿਹਾ ਕਿ, 'ਤੁਹਾਡੇ ਕੱਪੜੇ ਬਦਲਣੇ ਹਨ ਗਿੱਲੇ ਹੋ ਗਏ ਹਨ', ਤਾਂ ਮੈਂ ਕਿਹਾ ਕਿ, 'ਕਿਸੇ ਨਰਸ ਨੂੰ ਬੁਲਾ ਦਿਓ, ਉਹ ਬਦਲਵਾ ਦੇਵੇਗੀ'। ਉਸਨੇ ਮਨ੍ਹਾ ਕਰ ਦਿੱਤਾ ਅਤੇ ਖੁਦ ਹੀ ਕੱਪੜੇ ਬਦਲਣ ਲੱਗਾ। ਮੇਰੇ ਵਿਰੋਧ ਕਰਨ 'ਤੇ ਉਸਨੇ ਮੈਨੂੰ ਨੀਂਦ ਦਾ ਇੰਜੈਕਸ਼ਨ ਲਗਾ ਦਿੱਤਾ ਅਤੇ ਗੰਦੀ ਹਰਕਤ ਕਰਨ ਲੱਗਾ।
ਸੀ.ਓ. ਗੋਵਿੰਦ ਨਗਰ ਆਤਿਸ਼ ਕੁਮਾਰ ਨੇ ਦੱਸਿਆ ਕਿ ਇਕ ਲੜਕੀ ਨੇ ਵਾਰਡ ਮੈਨ 'ਤੇ ਗਲਤ ਹਰਕਤ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦੋਸ਼ੀ ਅਯੂਬ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਬੱਚੀ ਨੂੰ ਮੈਡੀਕਲ ਕਰਵਾਉਣ ਲਈ ਭੇਜਿਆ ਗਿਆ ਹੈ।