ਲਾਪਤਾ ਹੋ ਗਈ ਸੀ ਮਾਸੂਮ, CCTV ਫੁਟੇਜ ਵੇਖ ਹੈਰਾਨ ਰਹੇ ਗਏ ਮਾਪੇ, ਗੁਆਂਢੀਆਂ ਨੇ ਹੀ ਕਰ''ਤਾ ਕਾਂਡ
Friday, Mar 07, 2025 - 11:13 PM (IST)

ਪਣਜੀ, (ਭਾਸ਼ਾ)- ਗੋਆ ’ਚ ਇਕ ਪਤੀ-ਪਤਨੀ ਨੂੰ ਆਪਣੇ ਗੁਆਂਢ ਦੀ 5 ਸਾਲ ਦੀ ਇਕ ਬੱਚੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਤੇ ਲਾਸ਼ ਨੂੰ ਆਪਣੇ ਘਰ ਦੇ ਪਿੱਛੇ ਦੱਬਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁਲਜ਼ਮ ਬਾਬਾ ਸਾਹਿਬ ਅਲਾਰ (52) ਤੇ ਉਸ ਦੀ ਪਤਨੀ ਪੂਜਾ (45) ਨੇ ਪੁਲਸ ਨੂੰ ਦੱਸਿਆ ਕਿ ਇਕ ਤਾਂਤਰਿਕ ਨੇ ਉਨ੍ਹਾਂ ਨੂੰ ਆਪਣੀਆਂ ਮੁਸੀਬਤਾਂ ਨੂੰ ਖਤਮ ਕਰਨ ਲਈ ਕਿਸੇ ਬੱਚੇ ਦੀ ਬਲੀ ਦੇਣ ਦੀ ਸਲਾਹ ਦਿੱਤੀ ਸੀ।
ਡਿਪਟੀ ਸੁਪਰਡੈਂਟ ਆਫ਼ ਪੁਲਸ ਸ਼ਿਵਰਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਤੋਂ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਬੱਚੀ ਦੇ ਮਾਪਿਆਂ ਨੇ ਦਰਜ ਕਰਵਾਈ ਸੀ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਬੱਚੀ ਮੁਲਜ਼ਮ ਦੇ ਘਰ ’ਚ ਦਾਖਲ ਹੋਈ ਸੀ ਪਰ ਬਾਹਰ ਨਹੀਂ ਆਈ।