ਕੁੜੀ ਨੂੰ ਬੰਧਕ ਬਣਾ ਕੇ ਚੱਲਦੀ ਐਂਬੂਲੈਂਸ ’ਚ ਟੱਪੀਆਂ ਹੱਦਾਂ

Friday, Nov 29, 2024 - 12:47 AM (IST)

ਕੁੜੀ ਨੂੰ ਬੰਧਕ ਬਣਾ ਕੇ ਚੱਲਦੀ ਐਂਬੂਲੈਂਸ ’ਚ ਟੱਪੀਆਂ ਹੱਦਾਂ

ਭੋਪਾਲ, (ਅਨਸ)- ਮੱਧ ਪ੍ਰਦੇਸ਼ ਦੇ ਮਉਗੰਜ ਜ਼ਿਲੇ ਤੋਂ ਇਕ ਨਾਬਾਲਿਗ ਲੜਕੀ ਨਾਲ ਐਂਬੂਲੈਂਸ ਦੇ ਅੰਦਰ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪਹਿਲਾਂ ਲੜਕੀ ਨੂੰ ਐਂਬੂਲੈਂਸ ਦੇ ਅੰਦਰ ਬੰਧਕ ਬਣਾ ਲਿਆ ਅਤੇ ਫਿਰ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਪੀੜਤਾ ਨੂੰ ਉਸ ਦੇ ਪਿੰਡ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਸ ਨੇ ਦੋ ਮੁਲਜ਼ਮਾਂ ਖਿਲਾਫ ਪਾਕਸੋ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲੜਕੀ ਦੇ ਰਿਸ਼ਤੇਦਾਰ ਹਨ।

ਘਟਨਾ ਮਉਗੰਜ ਜ਼ਿਲੇ ਦੇ ਹਨੁਮਨਾ ਥਾਣੇ ਦੇ ਅਧੀਨ ਪੈਂਦੇ ਇਲਾਕੇ ਦੀ ਹੈ, ਜਿਸ ਐਂਬੂਲੈਂਸ ’ਚ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ, ਉਹ ਇਕ ਪ੍ਰਾਈਵੇਟ ਐਂਬੂਲੈਂਸ ਹੈ ਅਤੇ ਗਰਭਵਤੀ ਔਰਤਾਂ ਨੂੰ ਲਿਜਾਣ ਵਾਲੀ ਜਨਨੀ ਐਕਸਪ੍ਰੈੱਸ ਸਰਕਾਰੀ ਸੇਵਾ ’ਚ ਲੱਗੀ ਹੋਈ ਹੈ। ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ। ਜਨਨੀ ਐਕਸਪ੍ਰੈੱਸ ਵਿਚ ਇਕ ਲੜਕੀ ਨੂੰ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ, ਜਦੋਂ ਕਿ ਉੱਥੇ ਮੌਜੂਦ ਐਂਬੂਲੈਂਸ ਡਰਾਈਵਰ ਨੇ ਮੁਲਜ਼ਮ ਦੀ ਮਦਦ ਕੀਤੀ।


author

Rakesh

Content Editor

Related News