ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਡਰਾਈਵਰ ਜ਼ਿੰਦਾ ਸੜਿਆ
Saturday, Oct 10, 2026 - 03:06 PM (IST)
ਬਾਰਾਬੰਕੀ (ਏਜੰਸੀ)- ਉੱਤਰ ਪ੍ਰਦੇਸ਼ 'ਚ ਬਾਰਾਬੰਕੀ ਜ਼ਿਲ੍ਹੇ ਦੇ ਸਫਦਰਗੰਜ ਖੇਤਰ 'ਚ ਹਾਈਵੇਅ 'ਤੇ ਸ਼ੁੱਕਰਵਾਰ ਦੇਰ ਰਾਤ ਚੱਲਦੀ ਕਾਰ 'ਚ ਅੱਗ ਲੱਗਣ ਨਾਲ ਡਰਾਈਵਰ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਫਰਜੰਗ ਖੇਤਰ ਦੇ ਅਧੀਨ ਹਾਈਵੇਅ 'ਤੇ ਰਾਤ ਅਚਾਨਕ ਚੱਲਦੀ ਕਾਰ 'ਚ ਅੱਗ ਲੱਗ ਗਈ, ਜਿਸ ਨਾਲ ਡਰਾਈਵਰ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਅੱਗ ਬੁੱਝਣ ਮਗਰੋਂ ਕਾਰ ਦੇ ਬਚੇ ਹਿੱਸੇ 'ਚੋਂ ਕੁਝ ਹੱਡੀਆਂ ਹੀ ਬਚੀਆਂ ਸਨ। ਮੌਕੇ ਦੀ ਸਥਿਤੀ ਦੇਖ ਕੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਰਾਈਵਰ ਨੇ ਬਾਹਰ ਨਿਕਲਣ ਲਈ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕਿਆ।
ਮ੍ਰਿਤਕ ਦੀ ਪਛਾਣ ਸਫਦਰਗੰਜ ਦੇ ਨੋਹਰੀ ਦਾ ਪੁਰਵਾ ਵਾਸੀ ਰਾਮ ਵਰਮਾ ਦੇ ਬੇਟੇ ਪ੍ਰਦੀਪ ਕੁਮਾਰ ਵਜੋਂ ਹੋਈ ਹੈ। ਕਾਰ ਉਸ ਦੀ ਪਤਨੀ ਰਾਧਾਪਤੀ ਦੇ ਨਾਂ 'ਤੇ ਰਜਿਸਟਰਡ ਦੱਸੀ ਜਾ ਰਹੀ ਹੈ। ਪ੍ਰਦੀਪ ਨੇ ਕਰੀਬ 4 ਮਹੀਨੇ ਪਹਿਲਾਂ ਹੀ ਕਾਰ ਖਰੀਦੀ ਸੀ ਅਥੇ ਟੈਕਸੀ ਚਲਾਉਂਦਾ ਸੀ। ਪਿੰਡ ਵਾਸੀਆਂ ਦੀ ਸੂਚਨਾ 'ਤੇ ਸਵੇਰੇ ਪੁਲਸ ਅਤੇ ਅੱਗ ਬੁਝਾਊ ਟੀਮ ਪਹੁੰਚੀ। ਪਿੰਡ ਵਾਸੀਆਂ ਅਨੁਸਾਰ ਰਾਤ ਲਗਭਗ 1.30 ਵਜੇ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਨੇ ਰਾਤ ਨੂੰ ਟਾਇਰ ਫਟਣ ਦੀ ਆਵਾਜ਼ ਅਤੇ ਅੱਗ ਦੀ ਰੋਸ਼ਨੀ ਦੇਖੀ ਸੀ। ਸਵੇਰੇ ਕਰੀਬ 5.15 ਵਜੇ ਪਿੰਡ ਵਾਸੀਆਂ ਨੇ ਜਾ ਕੇ ਦੇਖਿਆ ਤਾਂ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਅਤੇ ਡਰਾਈਵਰ ਦੇ ਬਾਹਰ ਨਹੀਂ ਨਿਕਲ ਸਕਣ ਦੇ ਕਾਰਨਾਂ ਦੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
