ਡਰੈੱਸ ਦੇ ਨਾਲ ‘ਮੈਚਿੰਗ ਈਅਰਰਿੰਗਜ਼’ ਲੁੱਕ ਨੂੰ ਬਣਾ ਰਹੇ ਸਟਾਈਲਿਸ਼

Friday, Oct 02, 2026 - 09:33 AM (IST)

ਡਰੈੱਸ ਦੇ ਨਾਲ ‘ਮੈਚਿੰਗ ਈਅਰਰਿੰਗਜ਼’ ਲੁੱਕ ਨੂੰ ਬਣਾ ਰਹੇ ਸਟਾਈਲਿਸ਼

ਵੈੱਬ ਡੈਸਕ- ਅੱਜ ਦੀਆਂ ਮੁਟਿਆਰਾਂ ਅਤੇ ਔਰਤਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਸੁੰਦਰ ਅਤੇ ਸਟਾਈਲਿਸ਼ ਦਿਖਾਏ। ਇਸ ਦੇ ਨਾਲ ਹੀ ਉਹ ਆਪਣੀ ਲੁੱਕ ਨੂੰ ਹੋਰ ਜ਼ਿਆਦਾ ਅਟ੍ਰੈਕਟਿਵ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਮੈਚਿੰਗ ਜਿਊਲਰੀ ਅਤੇ ਅਸੈਸਰੀਜ਼ ਨੂੰ ਵੀ ਸਟਾਈਲ ਕਰਦੀਆਂ ਹਨ। ਜਿਊਲਰੀ ਦੀ ਗੱਲ ਕਰੀਏ ਤਾਂ ਔਰਤਾਂ ਹਰ ਜਗ੍ਹਾ ਫੁੱਲ ਜਿਊਲਰੀ ਸੈੱਟ ਨਹੀਂ ਪਹਿਨਦੀਆਂ।

ਕਈ ਜਗ੍ਹਾ ਉਨ੍ਹਾਂ ਨੂੰ ਹੈਵੀ ਫੁੱਲ ਜਿਊਲਰੀ ਸੈੱਟ ’ਚ ਦੇਖਿਆ ਜਾਂਦਾ ਹੈ ਜਿਸ ’ਚ ਹਾਰ, ਈਅਰਰਿੰਗਜ਼, ਮਾਂਗ ਟਿੱਕਾ, ਕੰਗਣ, ਚੂੜੀ ਹੁੰਦੇ ਹਨ। ਪਰ ਕਈ ਮੌਕੇ ਅਜਿਹੇ ਵੀ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਮਿਨੀਮਲ ਜਿਊਲਰੀ ’ਚ ਸਿਰਫ਼ ਡਿਜ਼ਾਈਨਰ ਈਅਰਰਿੰਗਜ਼ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਈਅਰਰਿੰਗਜ਼ ਦੀ ਗੱਲ ਕਰੀਏ ਤਾਂ ਮੁਟਿਆਰਾਂ ਅਤੇ ਔਰਤਾਂ ਕੋਲ ਅੱਜ ਕਈ ਆਪਸ਼ਨਜ਼ ਮੌਜੂਦ ਹਨ। ਕੁਝ ਈਅਰਰਿੰਗਜ਼ ਪੂਰੇ ਸੈੱਟ ਦੇ ਨਾਲ ਆਉਂਦੇ ਹਨ, ਜਿਨ੍ਹਾਂ ਨੂੰ ਮੁਟਿਆਰਾਂ ਪੂਰੇ ਸੈੱਟ ਦੇ ਨਾਲ-ਨਾਲ ਸਿੰਗਲ ਪੀਸ ਦੇ ਤੌਰ ’ਤੇ ਵੀ ਸਟਾਈਲ ਕਰਦੀਆਂ ਹਨ। ਉੱਥੇ ਹੀ, ਕੁਝ ਈਅਰਰਿੰਗਜ਼ ਅਜਿਹੇ ਵੀ ਹੁੰਦੇ ਹਨ ਜੋ ਮਾਰਕੀਟ ’ਚ ਸਿੰਗਲ ਪੀਸ ਦੇ ਤੌਰ ’ਤੇ ਆਉਂਦੇ ਹਨ, ਜਿਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਬੜੇ ਸ਼ੌਂਕ ਨਾਲ ਖਰੀਦ ਰਹੀਆਂ ਹਨ।

PunjabKesari

ਦਰਅਸਲ ਫੁੱਲ ਜਿਊਲਰੀ ਸੈੱਟ ਹਰ ਡਰੈੱਸ ਦੇ ਨਾਲ ਖਰੀਦਣਾ ਹਰ ਔਰਤ ਅਤੇ ਮੁਟਿਆਰ ਲਈ ਸੰਭਵ ਨਹੀਂ ਹੁੰਦਾ। ਅਜਿਹੇ ’ਚ ਮੁਟਿਆਰਾਂ ਅਤੇ ਔਰਤਾਂ ਡਰੈੱਸ ਦੇ ਨਾਲ ਮੈਚਿੰਗ ਟਾਪਸ ਜਾਂ ਈਅਰਰਿੰਗਜ਼ ਨੂੰ ਸਟਾਈਲ ਕਰਨਾ ਜ਼ਿਆਦਾ ਪਸੰਦ ਕਰਦੀਆਂ ਹਨ। ਮੁਟਿਆਰਾਂ ’ਚ ਵਧਦੇ ਕ੍ਰੇਜ਼ ਕਾਰਨ ਮਾਰਕੀਟ ’ਚ ਵੀ ਅੱਜ ਤਰ੍ਹਾਂ-ਤਰ੍ਹਾਂ ਦੇ ਈਅਰਰਿੰਗਜ਼ ਦੇਖਣ ਨੂੰ ਮਿਲ ਰਹੇ ਹਨ।

ਮਾਰਕੀਟ ’ਚ ਉਪਲਬਧ ਈਅਰਰਿੰਗਜ਼ ਦੀ ਗੱਲ ਕਰੀਏ ਤਾਂ ਸਾਈਜ਼, ਡਿਜ਼ਾਈਨ ਅਤੇ ਪੈਟਰਨ ’ਚ ਕਾਫੀ ਵੈਰਾਇਟੀ ਹੈ। ਰੋਜ਼ਾਨਾ ਵਰਤੋਂ ਲਈ ਛੋਟੇ ਸਟੱਡ ਅਤੇ ਟਾਪਸ, ਟ੍ਰੈਡੀਸ਼ਨਲ ਲੁੱਕ ਲਈ ਚਾਂਦਬਾਲੀ ਈਅਰਰਿੰਗਜ਼, ਹੈਵੀ ਸਾੜ੍ਹੀ ਅਤੇ ਲਹਿੰਗੇ ਲਈ ਝੁਮਕਾ ਪੈਟਰਨ ਕਾਫੀ ਪਸੰਦ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੌਂਗ ਚੇਨ ਡ੍ਰੌਪ ਅਤੇ ਟੈਸਲ ਈਅਰਰਿੰਗਜ਼ ਜਿਵੇਂ ਗ੍ਰੀਨ ਸਾੜ੍ਹੀ ਦੇ ਨਾਲ ਗ੍ਰੀਨ ਲੌਂਗ ਟੈਸਲ ਈਅਰਰਿੰਗਜ਼ ਸਲਿਮ ਲੁੱਕ ਦਿੰਦੇ ਹਨ ਅਤੇ ਸ਼ੈਂਡਲਿਅਰ ਤੇ ਡੈਂਗਲਰ ਈਅਰਰਿੰਗਜ਼ ਜਿਵੇਂ ਫਲਾਵਰ ਪ੍ਰਿੰਟਿਡ ਡਰੈੱਸ ਦੇ ਨਾਲ ਮਲਟੀਕਲਰ ਸ਼ੈਂਡਲਿਅਰ ਈਅਰਰਿੰਗਜ਼ ਪੂਰੀ ਲੁੱਕ ਨੂੰ ਕਲਰਫੁੱਲ ਬਣਾ ਦਿੰਦੇ ਹਨ।

ਆਕਸੀਡਾਈਜ਼ਡ ਅਤੇ ਕੁੰਦਨ ਵਰਕ ਵਾਲੇ ਈਅਰਰਿੰਗਜ਼ ਵੀ ਐਥਨਿਕ ਵੀਅਰ ਲਈ ਟ੍ਰੈਂਡ ’ਚ ਹਨ। ਇਨ੍ਹਾਂ ਈਅਰਰਿੰਗਜ਼ ’ਚ ਸਟੋਨ ਵਰਕ, ਮੋਤੀ ਵਰਕ, ਮਿਰਰ ਵਰਕ, ਕੌਡੀ ਵਰਕ ਅਤੇ ਥ੍ਰੈਡ ਵਰਕ ਵਰਗੇ ਕਈ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ। ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਈਅਰਰਿੰਗਜ਼ ਨੂੰ ਸਾੜ੍ਹੀ, ਲਹਿੰਗਾ-ਚੋਲੀ ਅਤੇ ਸੂਟ ਦੇ ਨਾਲ ਆਸਾਨੀ ਨਾਲ ਕੈਰੀ ਕਰ ਸਕਦੀਆਂ ਹਨ। ਵਿਆਹ, ਪਾਰਟੀ, ਸੰਗੀਤ, ਮਹਿੰਦੀ ਅਤੇ ਹਲਦੀ ਵਰਗੇ ਫੰਕਸ਼ਨਾਂ ’ਚ ਉਨ੍ਹਾਂ ਨੂੰ ਡਰੈੱਸ ਦੇ ਨਾਲ ਮੈਚ ਕਰਦੇ ਈਅਰਰਿੰਗਜ਼ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਡਰੈੱਸ ਦੇ ਰੰਗ ਦੇ ਨਾਲ ਮੈਚ ਕਰ ਕੇ ਤੇ ਕੁਝ ਉਸ ਦੇ ਵਰਕ ਨਾਲ ਮੈਚ ਕਰ ਕੇ ਈਅਰਰਿੰਗਜ਼ ਸਟਾਈਲ ਕਰ ਰਹੀਆਂ ਹਨ, ਉੱਥੇ ਹੀ ਕੁਝ ਮਲਟੀਕਲਰ ਸੂਟ ਦੇ ਨਾਲ ਮਲਟੀਕਲਰ ਈਅਰਰਿੰਗਜ਼ ਕੈਰੀ ਕਰ ਰਹੀਆਂ ਹਨ।

ਸਿਰਫ਼ ਇੰਡੀਅਨ ਵੀਅਰ ਹੀ ਨਹੀਂ, ਵੈਸਟਰਨ ਵੀਅਰ ’ਚ ਵੀ ਪਾਰਟੀ ਵੀਅਰ ਬਲੈਕ, ਰੈੱਡ, ਮੈਰੂਨ, ਗ੍ਰੀਨ ਅਤੇ ਬਲੂ ਬਾਡੀਕੌਨ ਡਰੈੱਸ ਦੇ ਨਾਲ ਮੁਟਿਆਰਾਂ ਨੂੰ ਲੌਂਗ ਮੈਚਿੰਗ ਈਅਰਰਿੰਗਜ਼ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਜਦੋਂ ਮੁਟਿਆਰਾਂ ਕਿਸੇ ਵੀ ਡਰੈੱਸ ਦੇ ਨਾਲ ਈਅਰਰਿੰਗਜ਼ ਨੂੰ ਸਟਾਈਲ ਕਰਦੀਆਂ ਹਨ ਤਾਂ ਉਨ੍ਹਾਂ ਦੀ ਲੁੱਕ ਨਿੱਖਰ ਕੇ ਬਾਹਰ ਆਉਂਦੀ ਹੈ। ਈਅਰਰਿੰਗਜ਼ ਉਨ੍ਹਾਂ ਦੀ ਲੁੱਕ ਨੂੰ ਕੰਪਲੀਟ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਸੁੰਦਰ ਅਤੇ ਸਟਾਈਲਿਸ਼ ਵੀ ਦਿਖਾਉਂਦੇ ਹਨ। ਇਹੀ ਵਜ੍ਹਾ ਹੈ ਕਿ ਅੱਜ ਕਈ ਮੁਟਿਆਰਾਂ ਹੈਵੀ ਨੈੱਕਲੇਸ ਤੋਂ ਜ਼ਿਆਦਾ ਸਿਰਫ਼ ਡਿਜ਼ਾਈਨਰ ਈਅਰਰਿੰਗਜ਼ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।


author

DIsha

Content Editor

Related News