6 ਸਾਲਾ ਬੱਚੀ ਨਾਲ ਦਰਿੰਦਗੀ, ਦਿੱਲੀ ਮਹਿਲਾ ਕਮਿਸ਼ਨ ਨੇ ਕਿਹਾ- ‘ਔਰਤਾਂ ਦੀ ਸੁਰੱਖਿਆ ’ਤੇ ਚਰਚਾ ਕਿਉਂ ਨਹੀਂ’
Thursday, Aug 12, 2021 - 11:11 AM (IST)
ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ (ਡੀ. ਸੀ. ਡਬਲਿਊ.) ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਪੂਰਬੀ ਦਿੱਲੀ ਦੇ ਮਿਊਰ ਵਿਹਾਰ ਇਲਾਕੇ ’ਚ 6 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਦੀ ਘਟਨਾ ਮਗਰੋਂ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ’ਤੇ ਕੋਈ ਚਰਚਾ ਨਾ ਹੋਣ ’ਤੇ ਸਵਾਲ ਚੁੱਕਿਆ। ਪੁਲਸ ਨੇ ਦੱਸਿਆ ਕਿ ਤ੍ਰਿਲੋਕਪੁਰੀ ਇਲਾਕੇ ਵਿਚ ਬੁੱਧਵਾਰ ਨੂੰ ਬੱਚੀ ਦੇ ਗੁਆਂਢ ’ਚ ਰਹਿਣ ਵਾਲੇ 34 ਸਾਲ ਦੇ ਇਕ ਸ਼ਖ਼ਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਛੇ ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤੀ ਦਰਿੰਦਗੀ, ਹਾਲਤ ਗੰਭੀਰ
ਮਾਲੀਵਾਲ ਨੇ ਟਵੀਟ ਕੀਤਾ ਕਿ ਮਿਊਰ ਵਿਹਾਰ ਇਲਾਕੇ ਵਿਚ 6 ਸਾਲ ਦੀ ਮਾਸੂਮ ਬੱਚੀ ਨਾਲ ਇਕ ਦਰਿੰਦੇ ਨੇ ਜਬਰ-ਜ਼ਿਨਾਹ ਕੀਤਾ। ਕੱਲ੍ਹ ਤੋਂ ਸਾਡੀ ਟੀਮ ਬੱਚੀ ਨਾਲ ਹੈ। ਪੁਲਸ ਨੇ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਕਦੋਂ ਤੱਕ ਅਜਿਹੀਆਂ ਹੀ ਛੋਟੀਆਂ ਬੱਚੀਆਂ ਹੈਵਾਨੀਅਤ ਦਾ ਸ਼ਿਕਾਰ ਬਣਦੀਆਂ ਰਹਿਣਗੀਆਂ? ਕਿਉਂ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ’ਤੇ ਕੋਈ ਚਰਚਾ ਨਹੀਂ ਹੁੰਦੀ? ਮਿਊਰ ਵਿਹਾਰ ਦੀ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਦੱਖਣੀ-ਪੱਛਮੀ ਦਿੱਲੀ ਦੇ ਨਾਂਗਲ ਇਲਾਕੇ ਵਿਚ ਇਕ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਅਤੇ ਉਸ ਦਾ ਕਤਲ ਦੀ ਘਟਨਾ ਸਾਹਮਣੇ ਆਈ ਸੀ।