''ਮਾਂ ਛੋਟੀ ਭੈਣ ਨੂੰ ਵੱਧ ਪਿਆਰ ਕਰਦੀ ਹੈ'', ਇਸੇ ਗੱਲ ਤੋਂ ਖਫ਼ਾ ਹੋ ਕੇ ਘਰੋਂ ਨਿਕਲੀ ਕੁੜੀ
Friday, Apr 10, 2026 - 12:21 PM (IST)
ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਤੋਂ ਇਕ ਭਾਵੁਕ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 13 ਸਾਲਾ ਕੁੜੀ ਆਪਣੀ ਮਾਂ ਵੱਲੋਂ ਛੋਟੀ ਭੈਣ ਨੂੰ ਜ਼ਿਆਦਾ ਪਿਆਰ ਅਤੇ ਅਹਿਮੀਅਤ ਦਿੱਤੇ ਜਾਣ ਕਾਰਨ ਘਰੋਂ ਭੱਜ ਗਈ। ਇਹ ਘਟਨਾ ਵੀਰਵਾਰ ਨੂੰ ਸਫਾਲੇ ਥਾਣਾ ਖੇਤਰ ਦੇ ਹੰਜ਼ਾਰੋਲੀ ਪਿੰਡ 'ਚ ਵਾਪਰੀ। ਪੁਲਸ ਅਨੁਸਾਰ, ਕੁੜੀ ਇਸ ਗੱਲ ਨੂੰ ਲੈ ਕੇ ਕਾਫੀ ਗੰਭੀਰ ਭਾਵਨਾਤਮਕ ਤਣਾਅ 'ਚ ਸੀ ਕਿ ਉਸ ਦੀ ਮਾਂ ਉਸ ਦੀ ਛੋਟੀ ਭੈਣ ਨੂੰ ਜ਼ਿਆਦਾ ਪਿਆਰ ਕਰਦੀ ਹੈ। ਇਸੇ ਪਰੇਸ਼ਾਨੀ ਅਤੇ ਜਲਣ ਦੀ ਭਾਵਨਾ ਕਾਰਨ ਉਹ ਘਰੋਂ ਨਿਕਲ ਗਈ, ਜਿਸ ਕਾਰਨ ਪੁਲਸ ਨੂੰ ਖਦਸ਼ਾ ਸੀ ਕਿ ਉਹ ਕਿਤੇ ਖੁਦ ਨੂੰ ਨੁਕਸਾਨ ਨਾ ਪਹੁੰਚਾ ਲਵੇ।
ਜ਼ਿਲ੍ਹਾ ਪੁਲਸ ਸੁਪਰਡੈਂਟ ਯਤੀਸ਼ ਦੇਸ਼ਮੁਖ ਨੇ ਦੱਸਿਆ ਕਿ ਸਥਾਨਕ ਪੁਲਸ ਕਰਮਚਾਰੀਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੁਰੰਤ ਤਲਾਸ਼ੀ ਮੁਹਿੰਮ ਚਲਾਈ। ਕਾਫੀ ਭਾਲ ਤੋਂ ਬਾਅਦ ਕੁੜੀ ਨੂੰ ਦ੍ਰਾਂਜ਼ਾਰੋਲੀ ਡੈਮ ਖੇਤਰ ਦੇ ਕੋਲੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਪੁਲਸ ਦੀ ਮੁਢਲੀ ਚਿੰਤਾ ਕੁੜੀ ਦੀ ਸੁਰੱਖਿਆ ਸੀ। ਉਸ ਦੇ ਮਨ 'ਚੋਂ ਨਕਾਰਾਤਮਕ ਵਿਚਾਰਾਂ ਅਤੇ ਤਣਾਅ ਨੂੰ ਦੂਰ ਕਰਨ ਲਈ ਉਸ ਨੂੰ ਪੇਸ਼ੇਵਰ ਕਾਊਂਸਲਿੰਗ (ਸਲਾਹ-ਮਸ਼ਵਰਾ) ਦਿਵਾਈ ਗਈ। ਇਸ ਤੋਂ ਬਾਅਦ ਬੱਚੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
