ਕੁੜੀ ਦਾ ਚਾਕੂ ਮਾਰ ਕੇ ਕਤਲ, ਗੁਆਂਢੀ ਦੇ ਕਮਰੇ 'ਚੋਂ ਮਿਲੀ ਲਾਸ਼
Tuesday, Aug 11, 2026 - 03:03 PM (IST)
ਨੋਇਡਾ (ਉੱਤਰ ਪ੍ਰਦੇਸ਼)- ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਨੋਇਡਾ ਸੈਕਟਰ-49 ਥਾਣਾ ਖੇਤਰ ਦੇ ਬਰੌਲਾ ਪਿੰਡ 'ਚ ਆਸਾਮ ਦੀ ਇਕ ਕੁੜੀ ਦੀ ਲਾਸ਼ ਗੁਆਂਢ 'ਚ ਰਹਿਣ ਵਾਲੇ ਇਕ ਮੁੰਡੇ ਦੇ ਕਮਰੇ 'ਚੋਂ ਮਿਲੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪਹਿਲੀ ਨਜ਼ਰੇ ਕੁੜੀ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ। ਉਹ ਇਕ ਪੀਜੀ 'ਚ ਰਹਿੰਦੀ ਸੀ। ਪੁਲਸ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੀਜੀ ਮਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਇਡਾ ਸੈਕਟਰ-49 ਥਾਣਾ ਦੇ ਇੰਚਾਰਜ ਇੰਸਪੈਕਟਰ ਰਾਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਮਹਿਕ ਅਹਿਮਦ ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਬਰੌਲਾ ਪਿੰਡ 'ਚ ਇਕ ਪੀਜੀ 'ਚ ਰਹਿੰਦੀ ਸੀ। ਸ਼ਰਮਾ ਨੇ ਕਿਹਾ ਕਿ ਮਹਿਕ ਦੇ ਨਾਲ ਆਸਾਮ ਦੀ ਇਕ ਹੋਰ ਕੁੜੀ ਸੰਜਨਾ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਮਹਿਕ 8 ਅਗਸਤ ਦੀ ਰਾਤ ਨੂੰ ਗੁਆਂਢ 'ਚ ਰਹਿਣ ਵਾਲੇ ਬਿਹਾਰ ਦੇ ਕਟਿਹਾਰ ਵਾਸੀ ਅਬਦੁਲ ਰਹਿਮਾਨ ਦੇ ਕਮਰੇ 'ਚ ਗਈ ਸੀ ਪਰ ਵਾਪਸ ਨਹੀਂ ਆਈ।
ਸ਼ਰਮਾ ਨੇ ਕਿਹਾ ਕਿ 2 ਦਿਨਾਂ ਤੋਂ ਲਾਪਤਾ ਮਹਿਕ ਦੀ ਸੰਜਨਾ ਨੇ ਸੋਮਵਾਰ ਰਾਤ ਭਾਲ ਸ਼ੁਰੂ ਕੀਤੀ ਅਤੇ ਉਸ ਨੂੰ ਜਾਣਕਾਰੀ ਮਿਲੀ ਕਿ ਆਖਰੀ ਵਾਰ ਉਹ ਰਹਿਮਾਨ ਦੇ ਕਮਰੇ 'ਚ ਜਾਂਦੀ ਦਿਖਾਈ ਦਿੱਤੀ ਸੀ। ਉਸ ਨੇ ਕਿਹਾ ਕਿ ਸੰਜਨਾ ਦੀ ਸੂਚਨਾ 'ਤੇ ਪੀਜੀ ਮਾਲਕ ਮੌਕੇ 'ਤੇ ਪਹੁੰਚਿਆ। ਰਹਿਮਾਨ ਦਾ ਕਮਰਾ ਬੰਦ ਸੀ ਅਤੇ ਉਸ 'ਚੋਂ ਬਦਬੂ ਆ ਰਹੀ ਸੀ। ਸ਼ਰਮਾ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਰਹਿਮਾਨ ਦੇ ਕਮਰੇ ਦਾ ਤਾਲਾ ਤੋੜਿਆ। ਮਹਿਕ ਦੀ ਖੂਨ ਨਾਲ ਲੱਥਪੱਥ ਲਾਸ਼ ਕਮਰੇ 'ਚ ਮਿਲੀ, ਜਿਸ 'ਤੇ ਚਾਕੂ ਦੇ ਨਿਸ਼ਾਨ ਸਨ। ਉਸ ਨੇ ਕਿਹਾ ਕਿ ਦੋਸ਼ੀ ਫਰਾਰ ਹੈ ਅਤੇ ਉਸ ਦੀ ਭਾਲ ਲਈ ਚਾਰ ਪੁਲਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
