ਕਾਂਗਰਸੀ ਆਗੂ ਦਾ ਦਿਨ-ਦਿਹਾੜੇ ਗੋਲ਼ੀ ਮਾਰ ਕੇ ਕਤਲ ! ਉਡੁਪੀ ''ਚ ਮਚੀ ਹਾਹਾਕਾਰ

Saturday, Aug 08, 2026 - 11:30 AM (IST)

ਕਾਂਗਰਸੀ ਆਗੂ ਦਾ ਦਿਨ-ਦਿਹਾੜੇ ਗੋਲ਼ੀ ਮਾਰ ਕੇ ਕਤਲ ! ਉਡੁਪੀ ''ਚ ਮਚੀ ਹਾਹਾਕਾਰ

ਉਡੁਪੀ (ਏਜੰਸੀ)- ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਪਡੁਬਿਦਰੀ ’ਚ ਸ਼ੁੱਕਰਵਾਰ ਦੁਪਹਿਰ ਅਣਪਛਾਤੇ ਹਮਲਾਵਰਾਂ ਨੇ ਕਾਂਗਰਸ ਨੇਤਾ ਅਤੇ ਠੇਕੇਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਡੇਵਿਡ ਡਿਸੂਜ਼ਾ ਵਜੋਂ ਹੋਈ ਹੈ, ਜੋ ਮੁਡਰੰਗਡੀ ਗ੍ਰਾਮ ਪੰਚਾਇਤ ਦਾ ਸਾਬਕਾ ਪ੍ਰਧਾਨ ਸੀ ਅਤੇ ਠੇਕੇਦਾਰੀ ਦਾ ਕੰਮ ਕਰਦਾ ਸੀ। 

ਸੂਤਰਾਂ ਮੁਤਾਬਕ, ਉਹ ਇਕ ਸਥਾਨਕ ਗਿਰਜਾਘਰ ’ਚ ਸਹਾਇਕ ਪਾਦਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ ਵੀ ਦੋਸ਼ੀ ਸੀ ਅਤੇ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਸੀ। ਪੁਲਸ ਸੂਤਰਾਂ ਮੁਤਾਬਕ 2 ਹਮਲਾਵਰ ਇਕ ਵਾਹਨ ’ਤੇ ਆਏ ਅਤੇ ਡਿਸੂਜ਼ਾ ’ਤੇ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਹਾਲਤ ’ਚ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਉਸ ਨੇ ਦਮ ਤੋੜ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News