ਮਾਲੇਰਕੋਟਲਾ ਰੇਲਵੇ ਸਟੇਸ਼ਨ ’ਚੋਂ ਮਿਲੀ ਲਾਸ਼

Tuesday, Aug 04, 2026 - 08:26 PM (IST)

ਮਾਲੇਰਕੋਟਲਾ ਰੇਲਵੇ ਸਟੇਸ਼ਨ ’ਚੋਂ ਮਿਲੀ ਲਾਸ਼

ਮਾਲੇਰਕੋਟਲਾ (ਭੁਪੇਸ਼)- ਲੰਘੀ ਰਾਤ ਪੌਣੇ 11 ਵਜੇ ਦੇ ਕਰੀਬ ਸਥਾਨਕ ਰੇਲਵੇ ਸਟੇਸ਼ਨ ਦੇ ਸਫਾਰਤਖਾਨੇ ’ਚੋਂ ਇਕ ਕਰੀਬ 45 ਸਾਲ ਉਮਰ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਦੇਖਣ ਤੋਂ ਪ੍ਰਵਾਸੀ ਜਾਪਦੇ ਇਸ ਮ੍ਰਿਤਕ ਵਿਅਕਤੀ ਦੇ ਸਰੀਰ ’ਤੇ ਪਾ ਹੋਏ ਕੱਪੜਿਆਂ ’ਚੋਂ ਕਿਸੇ ਤਰ੍ਹਾਂ ਦੀ ਸ਼ਨਾਖਤ ਹੋਣ ਸਬੰਧੀ ਕੋਈ ਵੀ ਕਾਗਜ਼ ਪੱਤਰ ਨਹੀਂ ਮਿਲਿਆ। 

ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੀ ਰੇਲਵੇ ਪੁਲਸ ਪਾਰਟੀ ਨੇ ਜਦੋਂ ਲਾਸ਼ ਦਾ ਮੁਆਇਨਾ ਕੀਤਾ ਤਾਂ ਦੇਖਿਆ ਕਿ ਉਕਤ ਮ੍ਰਿਤਕ ਵਿਅਕਤੀ ਦੇ ਮੂੰਹ ’ਚੋਂ ਮਿਰਗੀ ਦੇ ਦੌਰੇ ਵਾਂਗ ਝੱਗ ਨਿਕਲ ਕੇ ਚਿਹਰੇ ਦੇ ਆਲੇ-ਦੁਆਲੇ ਲੱਗੀ ਹੋਈ ਸੀ। ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਸ਼ਾਇਦ ਮਿਰਗੀ ਦੇ ਦੌਰੇ ਪੈਂਦੇ ਸਨ। ਮਾਲੇਰਕੋਟਲਾ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਲਾਸ਼ ਆਪਣੇ ਕਬਜ਼ੇ ’ਚ ਲੈਣ ਉਪਰੰਤ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੇ ਲੋਕਾਂ ਸਮੇਤ ਆਲੇ-ਦੁਆਲੇ ਦੇ ਵਸਨੀਕਾਂ ਅਤੇ ਸਟੇਸ਼ਨ ’ਤੇ ਕੰਮ ਕਰਨ ਵਾਲੀ ਲੇਬਰ ਤੋਂ ਲਾਸ਼ ਦੀ ਸ਼ਨਾਖਤ ਕਰਵਾਈ ਗਈ ਪਰ ਕੋਈ ਸ਼ਨਾਖਤ ਨਾ ਹੋ ਸਕੀ। ਜਿਸ ਉਪਰੰਤ ਬਣਦੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਲਈ ਲਾਸ਼ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਮੋਰਚਰੀ ’ਚ ਰੱਖਿਆ ਗਿਆ ਹੈ। ਰੇਲਵੇ ਚੌਕੀ ਇੰਚਾਰਜ ਜਸਵੰਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਮ੍ਰਿਤਕ ਨੂੰ ਜਾਣਦਾ ਹੈ ਤਾਂ ਤੁਰੰਤ ਮਾਲੇਰਕੋਟਲਾ ਰੇਲਵੇ ਪੁਲਸ ਨਾਲ ਸੰਪਰਕ ਕੀਤਾ ਜਾਵੇ।


author

Anmol Tagra

Content Editor

Related News