ਮੋਬਾਇਲ ਚਲਾਉਣ 'ਤੇ ਝਿੜਕਿਆ ਤਾਂ 14 ਸਾਲਾ ਭੈਣ ਨੇ ਕੁਹਾੜੀ ਨਾਲ ਵੱਢਿਆ ਵੱਡੇ ਭਰਾ ਦਾ ਗਲ਼

Sunday, May 05, 2024 - 02:17 PM (IST)

ਮੋਬਾਇਲ ਚਲਾਉਣ 'ਤੇ ਝਿੜਕਿਆ ਤਾਂ 14 ਸਾਲਾ ਭੈਣ ਨੇ ਕੁਹਾੜੀ ਨਾਲ ਵੱਢਿਆ ਵੱਡੇ ਭਰਾ ਦਾ ਗਲ਼

ਰਾਜਨਾਂਦਗਾਂਵ (ਭਾਸ਼ਾ)- ਛੱਤੀਸਗੜ੍ਹ ਦੇ ਖੈਰਾਗੜ੍ਹ-ਛੁਈਖਦਾਨ-ਗੰਡਈ (ਕੇਸੀਜੀ) ਜ਼ਿਲ੍ਹੇ 'ਚ ਮੋਬਾਇਲ ਫੋਨ ਦਾ ਇਸਤੇਮਾਲ ਕਰਨ ਲਈ ਝਿੜਕਣ 'ਤੇ 14 ਸਾਲਾ ਕੁੜੀ ਨੇ ਆਪਣੇ ਵੱਡੇ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਛੁਈਖਦਾਨ ਥਾਣਾ ਖੇਤਰ ਦੇ ਅਮਲੀਡੀਹਕਲਾ ਪਿੰਡ 'ਚ ਹੋਈ ਇਸ ਘਟਨਾ ਤੋਂ ਬਾਅਦ ਪੁਲਸ ਨੇ ਕੁੜੀ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੇਵਪ੍ਰਸਾਦ ਵਰਮਾ (18) ਨਾਲ ਘਰ ਸੀ। ਪਰਿਵਾਰ ਦੇ ਹੋਰ ਮੈਂਬਰ ਕੰਮ 'ਤੇ ਗਏ ਹੋਏ ਸਨ, ਉਦੋਂ ਦੇਵਪ੍ਰਸਾਦ ਨੇ ਉਸ ਨੂੰ ਝਿੜਕਿਆ ਅਤੇ ਕਿਹਾ ਕਿ ਉਹ ਮੋਬਾਇਲ ਫੋਨ 'ਤੇ ਮੁੰਡਿਆਂ ਨਾਲ ਗੱਲ ਕਰਦੀ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੇਵਪ੍ਰਸਾਦ ਨੇ ਉਸ ਨੂੰ ਮੋਬਾਇਲ ਫ਼ੋਨ ਦਾ ਇਸਤੇਮਾਲ ਨਹੀਂ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਦੋਂ ਦੇਵਪ੍ਰਸਾਦ ਸੌਂ ਰਿਹਾ ਸੀ, ਉਦੋਂ ਕੁੜੀ ਨੇ ਆਪਣੇ ਭਰਾ ਦੇ ਗਲੇ 'ਤੇ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੁੜੀ ਨਹਾਉਣ ਚਲੀ ਗਈ ਅਤੇ ਆਪਣੇ ਕੱਪੜਿਆਂ 'ਤੇ ਲੱਗੇ ਖੂਨ ਦੇ ਦਾਗ਼ ਸਾਫ਼ ਕੀਤੇ, ਬਾਅਦ 'ਚ ਉਸ ਨੇ ਗੁਆਂਢੀਆਂ ਨੂੰ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਸੂਚਨਾ ਦਿੱਤੇ ਜਾਣ 'ਤੇ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਕੁੜੀ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਇਸ ਦੌਰਾਨ ਉਸ ਨੇ ਅਪਰਾਧ ਸਵੀਕਾਰ ਕਰ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News