ਲੜਕੀ ਨੇ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ

05/24/2018 11:49:04 AM

ਪਾਨੀਪਤ— ਪਾਨੀਪਤ ਦੀ ਮੋਤੀਰਾਮ ਕਾਲੋਨੀ 'ਚ 14 ਸਾਲਾ ਲੜਕੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਬਰਾਂ ਨੇ ਗੁਆਂਢ 'ਚ ਰਹਿਣ ਵਾਲੇ ਵਿਅਕਤੀ 'ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਚੱਲਦੇ ਲੜਕੀ ਨੇ ਫਾਹਾ ਲਗਾਇਆ ਹੈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਲਾਸ਼ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

PunjabKesari

ਜਾਣਕਾਰੀ ਮੁਤਾਬਕ ਮੋਤੀ ਰਾਮ ਕਾਲੋਨੀ ਦੇ ਲੇਬਰ ਕੁਆਰਟਰ 'ਚ ਰਹਿਣ ਵਾਲਾ ਸੁਭਾਸ਼ ਮੂਲ ਰੂਪ ਤੋਂ ਯੂ.ਪੀ ਦਾ ਰਹਿਣ ਵਾਲਾ ਹੈ ਅਤੇ ਟੇਲਰ ਦਾ ਕੰਮ ਕਰਦਾ ਹੈ। ਸੁਭਾਸ਼ ਆਪਣੇ ਪਰਿਵਾਰ ਨਾਲ ਪਾਨੀਪਤ ਦੀ ਮੋਤੀ ਰਾਮ ਕਾਲੋਨੀ 'ਚ ਰਹਿੰਦਾ ਹੈ। ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਗੁਆਂਢ ਰਾਜੇਸ਼ ਨਾਮ ਦਾ ਵਿਅਕਤੀ ਉਨ੍ਹਾਂ ਦੀ ਬੇਟੀ ਦਾ ਬਲਾਤਕਾਰ ਕੀਤਾ ਹੈ। ਜਿਸ ਦੇ ਚੱਲਦੇ ਕਾਜਲ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਪਰਿਵਾਰਕ ਮੈਬਰਾਂ ਦੇ ਬਿਆਨ 'ਤੇ ਆਈ.ਪੀ.ਸੀ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 


Related News