ਸਕੂਟੀ ਨੂੰ ਮਾਰੀ ਅਜਿਹੀ ਟੱਕਰ; ਹਵਾ ''ਚ ਉੱਡੀ ਕੁੜੀ, ਪਿੱਲਰ ''ਚ ਜਾ ਫਸੀ

Saturday, Sep 21, 2024 - 03:19 PM (IST)

ਸਕੂਟੀ ਨੂੰ ਮਾਰੀ ਅਜਿਹੀ ਟੱਕਰ; ਹਵਾ ''ਚ ਉੱਡੀ ਕੁੜੀ, ਪਿੱਲਰ ''ਚ ਜਾ ਫਸੀ

ਨੋਇਡਾ- ਨੋਇਡਾ ਦੇ ਸੈਕਟਰ 25 'ਚ ਸ਼ਨੀਵਾਰ ਨੂੰ ਇਕ ਅਜਿਹਾ ਹਾਦਸਾ ਵਾਪਰਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਥੇ ਕਿਸੇ ਅਣਪਛਾਤੇ ਵਾਹਨ ਨੇ ਸਕੂਟੀ ਸਵਾਰ ਕੁੜੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕੁੜੀ ਹਵਾ 'ਚ ਉਡ ਕੇ ਪੁਲ ਦੇ ਪਿੱਲਰ 'ਤੇ ਜਾ ਡਿੱਗੀ। ਫਿਲਹਾਲ ਕੁੜੀ ਨੂੰ ਪਿਲਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ 2 ਵਿਅਕਤੀ ਪੁਲ ਦੇ ਪਿੱਲਰ 'ਤੇ ਉਤਰੇ ਤਾਂ ਜੋ ਕੁੜੀ ਨੂੰ ਬਚਾਇਆ ਜਾ ਸਕੇ। ਜਾਣਕਾਰੀ ਮੁਤਾਬਕ ਕੁੜੀ ਨੋਇਡਾ ਦੇ ਸੈਕਟਰ 20 ਥਾਣਾ ਖੇਤਰ ਅਧੀਨ ਪੈਂਦੇ ਸੈਕਟਰ 25 ਨੇੜੇ ਕਿਸੇ ਕੰਮ ਲਈ ਸਕੂਟੀ 'ਤੇ ਨਿਕਲੀ ਸੀ। ਇਸ ਦੌਰਾਨ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁੜੀ ਹਵਾ 'ਚ ਉੱਡ ਕੇ ਪਿਲਰ 'ਤੇ ਜਾ ਡਿੱਗੀ ਅਤੇ ਉਸੇ 'ਚ ਫਸ ਗਈ।

 

#WATCH | Uttar Pradesh: A scooty-riding girl landed on the pillar of the elevated road near Noida Sector 25 under Sector 20 PS area, after she was hit by an unidentified vehicle. Two men are attempting to rescue her. More details awaited. pic.twitter.com/IsABJQrH1t

— ANI (@ANI) September 21, 2024

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਮਨੀਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਕ ਕੁੜੀ ਨੋਇਡਾ ਤੋਂ ਗਾਜ਼ੀਆਬਾਦ ਵੱਲ ਜਾ ਰਹੀ ਸੀ ਤਾਂ ਉਸ ਦੀ ਸਕੂਟੀ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਹ ਐਲੀਵੇਟਿਡ ਰੋਡ ਦੇ ਪਿੱਲਰ ਦੇ ਬੇਸ 'ਚ ਜਾ ਡਿੱਗੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਅਤੇ ਫਾਇਰ ਰੈਸਕਿਊ ਟੀਮ ਨੇ ਕੁੜੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਇਸ ਦੇ ਨਾਲ ਹੀ ਬਚਾਅ ਲਈ ਉੱਥੇ ਮੌਜੂਦ 2 ਲੋਕਾਂ ਨੂੰ ਵੀ ਹੇਠਾਂ ਉਤਾਰਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਜਿਸ ਵਾਹਨ ਨੇ ਸਕੂਟੀ ਨੂੰ ਟੱਕਰ ਮਾਰੀ ਸੀ ਉਸ ਨੂੰ ਜ਼ਬਤ ਕਰ ਲਿਆ ਹੈ। ਕੁੜੀ ਤੋਂ ਅਸੀਂ ਘਟਨਾ ਬਾਰੇ ਕੁਝ ਸਵਾਲ ਪੁੱਛਾਂਗੇ ਅਤੇ ਫਿਰ ਅਗਲੀ ਕਾਰਵਾਈ ਕਰਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News