ਸਪਾ ਨੇਤਾ ਦੇ ਬੇਟੇ ਨੇ ਨਾਬਾਲਗ ਲੜਕੀ ਨੂੰ ਅਗਵਾ ਕਰ ਕੀਤਾ ਦਰਿੰਦੀ ਭਰਿਆ ਕੰਮ

07/20/2015 12:56:41 PM


ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ਵਿਚ ਟਾਇਲਟ ਲਈ ਗਈ ਇਕ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਪੁਲਸ ਸੁਪਰਡੈਂਟ ਸੌਮਿੱਤਰ ਯਾਦਵ ਨੇ ਦੱਸਿਆ ਕਿ ਕਾਦਰਚੌਕ ਥਾਣਾ ਖੇਤਰ ਸਥਿਤ ਇਕ ਪਿੰਡ ਵਿਚ ਦਲਿਤ ਪਰਿਵਾਰ ਦੀ ਇਕ ਨਾਬਾਲਗ ਲੜਕੀ ਸ਼ਨੀਵਾਰ ਦੀ ਰਾਤ ਨੂੰ ਟਾਇਲਟ ਲਈ ਖੇਤਾਂ ਵਿਚ ਜਾ ਰਹੀ ਸੀ। ਦੋਸ਼ ਹੈ ਕਿ ਰਾਹ ''ਚ ਸਮਾਜਵਾਦੀ ਪਾਰਟੀ (ਸਪਾ) ਦੇ ਪਿਛੜਾ ਵਰਗ ਦੇ ਜ਼ਿਲਾ ਪ੍ਰਧਾਨ ਟੇਕਚੰਦ ਪਾਲ ਦੇ ਬੇਟੇ ਓਮੇਂਦਰ ਨੇ ਆਪਣੇ ਸਾਥੀਆਂ ਨਰਿੰਦਰ ਅਤੇ ਸੁਰਿੰਦਰ ਦੀ ਮਦਦ ਨਾਲ ਲੜਕੀ ਨੂੰ ਜ਼ਬਰਦਸਤੀ ਮੋਟਰਸਾਈਕਲ ''ਤੇ ਬੈਠਾ ਲਿਆ ਤੇ ਇਕ ਬਾਗ ਵਿਚ ਲੈ ਜਾ ਕੇ ਤਿੰਨਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। 
ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੇ ਚੁੰਗਲ ਤੋਂ ਬਚ ਕੇ ਨਿਕਲੀ ਲੜਕੀ ਨੇ ਘਰ ਪਹੁੰਚ ਕੇ ਪਰਿਵਾਰ ਨੂੰ ਸਾਰੀ ਹੱਡ ਬੀਤੀ ਸੁਣਾਈ। ਪਰਿਵਾਰ ਮੁਤਾਬਕ ਮਾਮਲਾ ਸਪਾ ਨੇਤਾ ਦੇ ਬੇਟੇ ਨਾਲ ਜੁੜਿਆ ਹੋਣ ਕਾਰਨ ਪੁਲਸ ਨੇ ਪਹਿਲੇ ਦਿਨ ਤਾਂ ਰਿਪੋਰਟ ਦਰਜ ਨਹੀਂ ਕੀਤੀ ਪਰ ਜ਼ਿਆਦਾ ਜ਼ੋਰ ਦੇਣ ''ਤੇ ਓਮੇਂਦਰ, ਨਰਿੰਦਰ ਅਤੇ ਸੁਰਿੰਦਰ ਵਿਰੁੱਧ ਐਤਵਾਰ ਦੀ ਰਾਤ ਨੂੰ ਅਗਵਾ ਅਤੇ ਬਲਾਤਕਾਰ ਦੇ ਦੋਸ਼ਾਂ ਵਿਚ ਐਫ. ਆਈ. ਆਰ. ਦਰਜ ਕਰ ਲਈ ਗਈ। ਪੁਲਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਸੁਰਿੰਦਰ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ ਤੇ ਬਾਕੀ ਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


Tanu

News Editor

Related News