ਨੂੰਹ ਅਤੇ ਬੇਟੇ ਨੇ ਮਿਲ ਕੇ ਮਾਂ ਨੂੰ ਕੀਤਾ ਜ਼ਖਮੀ

Saturday, May 25, 2024 - 01:34 PM (IST)

ਨੂੰਹ ਅਤੇ ਬੇਟੇ ਨੇ ਮਿਲ ਕੇ ਮਾਂ ਨੂੰ ਕੀਤਾ ਜ਼ਖਮੀ

ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਕਰੀਬ 2.30 ਵਜੇ ਬੱਲਾ ਰਾਮ ਨਗਰ ਸਥਿਤ ਘਰ ’ਚ ਇਕ ਔਰਤ ਨੂੰ ਉਸਦੇ ਪੁੱਤਰ ਅਤੇ ਨੂੰਹ ਨੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ’ਚ ਔਰਤ ਆਪਣੀ ਜਾਨ ਬਚਾਉਣ ਲਈ ਭੱਜ ਕਿ ਭਾਈ ਘਨ੍ਹਈਆ ਚੌਂਕ ਪਹੁੰਚੀ, ਜਿੱਥੇ ਸੂਚਨਾ ਮਿਲਣ ਤੋਂ ਬਾਅਦ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਾਲੰਟੀਅਰ ਸਾਹਿਬ ਸਿੰਘ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਇਸੇ ਤਰ੍ਹਾਂ ਬੀਤੀ ਰਾਤ ਕੈਨਾਲ ਰੋਡ ’ਤੇ ਸ਼ਿਵਬਾੜੀ ਮੰਦਰ ਨੇੜੇ ਇਕ ਨੌਜਵਾਨ ਦੇ ਬੇਹੋਸ਼ੀ ਦੀ ਹਾਲਤ ’ਚ ਪਏ ਹੋਣ ਦੀ ਸੂਚਨਾ ਮਿਲਦਿਆਂ ਹੀ ਸੰਸਥਾ ਦੇ ਵਾਲੰਟੀਅਰ ਸੁਖਜੋਤ ਸਿੰਘ ਅਤੇ ਅਰਸ਼ਦੀਪ ਬਰਾੜ ਨੇ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਕਤ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ।
 


author

Babita

Content Editor

Related News