ਮੋਬਾਈਲ ਚਾਰਜਰ ਨੇ ਲਈ ਕੁੜੀ ਦੀ ਜਾਨ, ਲਾਪਰਵਾਹੀ ਪਈ ਮਹਿੰਗੀ
Monday, Dec 02, 2024 - 12:54 AM (IST)
ਬਲੀਆ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਇਕ ਪਿੰਡ ’ਚ ਐਤਵਾਰ ਨੂੰ ਮੋਬਾਈਲ ਚਾਰਜ ਕਰਨ ਦੌਰਾਨ ਕਰੰਟ ਲੱਗਣ ਨਾਲ ਇਕ ਮੁਟਿਆਰ ਦੀ ਮੌਤ ਹੋ ਗਈ। ਪੁਲਸ ਅਨੁਸਾਰ, ਬਾਂਸਡੀਹ ਥਾਣੇ ਅਧੀਨ ਪੈਂਦੇ ਸਾਰੰਗਪੁਰ ਪਿੰਡ ’ਚ ਨੀਤੂ (22) ਚਾਰਜ ’ਤੇ ਲੱਗੇ ਆਪਣੇ ਮੋਬਾਈਲ ਨੂੰ ਬਿਜਲੀ ਦੇ ਬੋਰਡ ਤੋਂ ਹਟਾ ਰਹੀ ਸੀ ਕਿ ਉਦੋਂ ਚਾਰਜਰ ’ਚ ਕਰੰਟ ਆਉਣ ਨਾਲ ਨੀਤੂ ਬੁਰੀ ਤਰ੍ਹਾਂ ਝੁਲਸ ਗਈ।
ਪੁਲਸ ਨੇ ਦੱਸਿਆ ਕਿ ਨੀਤੂ ਦੀਆਂ ਚੀਕਾਂ ਸੁਣ ਕੇ ਆਈ ਮਾਂ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਬਿਜਲੀ ਦਾ ਤੇਜ਼ ਝਟਕਾ ਲੱਗਾ। ਪੁਲਸ ਅਨੁਸਾਰ, ਰੌਲਾ ਸੁਣ ਕੇ ਪੁੱਜੇ ਲੋਕਾਂ ਨੇ ਨੀਤੂ ਨੂੰ ਕਿਸੇ ਤਰ੍ਹਾਂ ਡੰਡੇ ਨਾਲ ਵੱਖ ਕੀਤਾ ਅਤੇ ਬਾਂਸਡੀਹ ਦੇ ਮੁਢਲੇ ਸਿਹਤ ਕੇਂਦਰ ’ਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।