Facial ਕਰਨ ਤੋਂ ਬਾਅਦ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਸਕਿਨ ਹੋ ਸਕਦੀ ਹੈ ਵੱਡਾ ਨੁਕਸਾਨ
Tuesday, Apr 28, 2026 - 12:04 PM (IST)
ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਤੇਜ਼ ਧੁੱਪ ਅਤੇ ਪ੍ਰਦੂਸ਼ਣ ਕਾਰਨ ਚਮੜੀ (ਸਕਿਨ) ਅਕਸਰ ਡੈਮੇਜ ਹੋ ਜਾਂਦੀ ਹੈ। ਚਿਹਰੇ ਦੀ ਖ਼ੂਬਸੂਰਤੀ ਅਤੇ ਕੁਦਰਤੀ ਨਿਖਾਰ ਨੂੰ ਬਰਕਰਾਰ ਰੱਖਣ ਲਈ ਔਰਤਾਂ ਪਾਰਲਰ ਜਾ ਕੇ ਫੇਸ਼ੀਅਲ ਕਰਵਾਉਂਦੀਆਂ ਹਨ। ਹਾਲਾਂਕਿ, ਫੇਸ਼ੀਅਲ ਤੋਂ ਬਾਅਦ ਕੀਤੀਆਂ ਗਈਆਂ ਕੁਝ ਗਲਤੀਆਂ ਇਸ ਦੇ ਅਸਰ ਨੂੰ ਖਰਾਬ ਕਰ ਸਕਦੀਆਂ ਹਨ ਅਤੇ ਚਿਹਰੇ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਜੇਕਰ ਤੁਸੀਂ ਫੇਸ਼ੀਅਲ ਕਰਵਾ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ :-
ਮੇਕਅੱਪ ਤੋਂ ਬਚੋ
- ਫੇਸ਼ੀਅਲ ਨਾਲ ਚਿਹਰੇ ਦੀ ਡੀਪ ਕਲੀਨਿੰਗ ਹੁੰਦੀ ਹੈ, ਜਿਸ ਕਾਰਨ ਸਕਿਨ ਦੇ ਪੋਰਸ (ਰੋਮ) ਖੁੱਲ੍ਹ ਜਾਂਦੇ ਹਨ। ਅਜਿਹੇ 'ਚ ਫੇਸ਼ੀਅਲ ਤੋਂ ਤੁਰੰਤ ਬਾਅਦ ਮੇਕਅੱਪ ਨਹੀਂ ਕਰਨਾ ਚਾਹੀਦਾ, ਕਿਉਂਕਿ ਮੇਕਅੱਪ ਚਮੜੀ ਨੂੰ ਅੰਦਰ ਤੱਕ ਨੁਕਸਾਨ ਪਹੁੰਚਾ ਸਕਦਾ ਹੈ।
ਸਾਬਣ ਦੀ ਵਰਤੋਂ ਨਾ ਕਰੋ
- ਫੇਸ਼ੀਅਲ ਕਰਵਾਉਣ ਤੋਂ ਬਾਅਦ ਘੱਟੋ-ਘੱਟ 24 ਘੰਟਿਆਂ ਤੱਕ ਸਾਬਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਾਬਣ ਦੀ ਵਰਤੋਂ ਨਾਲ ਚਮੜੀ ਡੈਮੇਜ ਹੋ ਸਕਦੀ ਹੈ ਅਤੇ ਚਿਹਰੇ 'ਤੇ ਐਲਰਜੀ ਜਾਂ ਦਾਣੇ ਹੋ ਸਕਦੇ ਹਨ।
ਥ੍ਰੈਡਿੰਗ ਪਹਿਲਾਂ ਕਰਵਾਓ
- ਹਮੇਸ਼ਾ ਯਾਦ ਰੱਖੋ ਕਿ ਥ੍ਰੈਡਿੰਗ ਅਤੇ ਅਪਰ-ਲਿਪਸ ਫੇਸ਼ੀਅਲ ਤੋਂ ਪਹਿਲਾਂ ਹੀ ਕਰਵਾ ਲੈਣੇ ਚਾਹੀਦੇ ਹਨ। ਫੇਸ਼ੀਅਲ ਤੋਂ ਬਾਅਦ ਥ੍ਰੈਡਿੰਗ ਕਰਵਾਉਣ ਨਾਲ ਚਿਹਰੇ 'ਤੇ ਕੱਟ ਲੱਗਣ ਦਾ ਡਰ ਰਹਿੰਦਾ ਹੈ, ਜੋ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
ਧੁੱਪ ਅਤੇ ਧੂੜ ਤੋਂ ਪਰਹੇਜ਼
- ਫੇਸ਼ੀਅਲ ਤੋਂ ਬਾਅਦ ਚਮੜੀ ਕਾਫੀ ਸੰਵੇਦਨਸ਼ੀਲ ਹੋ ਜਾਂਦੀ ਹੈ, ਇਸ ਲਈ ਲਗਭਗ 5 ਘੰਟਿਆਂ ਤੱਕ ਧੁੱਪ ਅਤੇ ਧੂੜ 'ਚ ਜਾਣ ਤੋਂ ਬਚਣਾ ਚਾਹੀਦਾ ਹੈ।
ਕ੍ਰੀਮ ਦੀ ਵਰਤੋਂ ਨਾ ਕਰੋ
- ਫੇਸ਼ੀਅਲ ਤੋਂ ਬਾਅਦ ਚਿਹਰੇ 'ਤੇ ਕਿਸੇ ਵੀ ਤਰ੍ਹਾਂ ਦੀ ਵਾਧੂ ਕ੍ਰੀਮ ਨਾ ਲਗਾਓ। ਫੇਸ਼ੀਅਲ ਨਾਲ ਚਮੜੀ ਪਹਿਲਾਂ ਹੀ ਅੰਦਰੋਂ ਮਾਇਸਚੁਰਾਈਜ਼ ਹੋ ਜਾਂਦੀ ਹੈ, ਇਸ ਲਈ ਵਾਧੂ ਕ੍ਰੀਮ ਦੀ ਲੋੜ ਨਹੀਂ ਹੁੰਦੀ।
ਗਰਮੀਆਂ 'ਚ ਫੇਸ਼ੀਅਲ ਕਰਵਾਉਂਦੇ ਸਮੇਂ ਚਮੜੀ ਦੀ ਐਕਸਟਰਾ ਕੇਅਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟ ਤੋਂ ਬਚਿਆ ਜਾ ਸਕੇ।
