ਦੇਵੀ ਦੁਰਗਾ ਨੂੰ ਚੜ੍ਹਾਉਣ ਲਈ ਲੜਕੀ ਨੇ ਕੱਢ ਲਈਆਂ ਆਪਣੀਆਂ ਅੱਖਾਂ

Sunday, Mar 25, 2018 - 03:00 PM (IST)

ਬਿਹਾਰ— ਬਿਹਾਰ ਦੇ ਦਰਭੰਗਾ ਖੇਤਰ 'ਚ ਨੌਰਾਤੇ ਦੇ ਮੌਕੇ 'ਤੇ ਇਕ ਲੜਕੀ ਨੇ ਦੇਵੀ ਦੁਰਗਾ 'ਤੇ ਚੜ੍ਹਾਉਣ ਲਈ ਆਪਣੀਆਂ ਅੱਖਾਂ ਕੱਢ ਦਿੱਤੀਆਂ। ਉਹ ਇਸ ਨੂੰ ਦੁਰਗਾ ਦੀ ਮੂਰਤੀ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਦੋਂ ਪੂਜਾ ਕਮੇਟੀ ਦੇ ਲੋਕਾਂ ਦੀ ਨਜ਼ਰ ਉਸ 'ਤੇ ਪਈ ਅਤੇ ਉਨ੍ਹਾਂ ਨੇ ਉਸ ਨੂੰ ਰੋਕ ਦਿੱਤਾ। ਇਸ ਦੌਰਾਨ ਲੜਕੀ ਬੇਹੋਸ਼ ਹੋ ਗਈ, ਜਿਸ ਦੇ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਤੁਰੰਤ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ ਭਰਤੀ ਕਰਵਾਇਆ।
ਇਹ ਪੂਰੀ ਘਟਨਾ ਜ਼ਿਲੇ ਦੇ ਬਹੇੜੀ ਥਾਣੇ ਦੇ ਨਾਲ ਲੱਗਦੇ ਸਿਰੂਆ ਪਿੰਡ ਦੀ ਹੈ। ਜਿੱਥੇ ਸ਼ਨੀਵਾਰ ਦੀ ਸਵੇਰੇ ਦੁਰਗਾ ਪੂਜਾ ਦੇ ਬੇਲਤੋੜੀ ਦੀ ਰਸਮ ਨਿਭਾਉਣ ਦੇ ਬਾਅਦ ਲੋਕ ਮੰਦਰ ਪੁੱਜੇ ਸਨ। ਉਦੋਂ ਕੋਮਲ ਕੁਮਾਰੀ ਨਾਮ ਦੀ ਇਸ ਲੜਕੀ ਨੇ ਦੇਵੀ ਦੇ ਸਾਹਮਣੇ ਬੈਠ ਕੇ ਆਪਣੀ ਉੁਂਗਲੀਆਂ ਦੇ ਜ਼ਰੀਏ ਦੋਵੇਂ ਅੱਖਾਂ ਕੱਢ ਲਈਆਂ। ਇਸ ਘਟਨਾ ਦੇ ਬਾਅਦ ਪੂਰੇ ਮੰਦਰ 'ਚ ਹੰਗਾਮਾ ਮਚ ਗਿਆ। ਲੜਕੀ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਕੁਝ ਲੋਕ ਕਹਿ ਰਹੇ ਹਨ ਕਿ ਲੜਕੀ ਦੇ ਸਰੀਰ 'ਚ ਦੇਵੀ ਦੁਰਗਾ ਪ੍ਰਵੇਸ਼ ਕਰ ਗਈ ਸੀ, ਜਿਸ ਨਾਲ ਉਸ ਨੇ ਇਹ ਕਦਮ ਚੁੱਕਿਆ ਹੈ। ਕੁਝ ਦਾ ਕਹਿਣਾ ਹੈ ਕਿ ਲੜਕੀ ਮੰਨਤ ਦੇ ਚੱਲਦੇ ਆਪਣੀ ਅੱਖ ਚੜ੍ਹਾਉਣ ਜਾ ਰਹੀ ਸੀ।
ਮੌਕੇ 'ਤੇ ਹੀ ਮੌਜੂਦ ਇਕ ਔਰਤ ਨੇ ਦੱਸਿਆ ਕਿ ਉਸ ਦੇ ਸਾਹਮਣੇ ਹੀ ਲੜਕੀ ਨੇ ਆਪਣੀ ਅੱਖ ਕੱਢ ਲਈ। ਪੁਲਸ ਥਾਣੇ ਦੇ ਇੰਚਾਰਜ਼ ਕਹਿੰਦੇ ਹਨ ਕਿ ਲੜਕੀ ਜਿਨ੍ਹਾਂ ਔਰਤਾਂ ਨਾਲ ਨੌਰਾਤਿਆਂ ਦਾ ਵਰਤ ਰੱਖ ਰਹੀ ਸੀ, ਉਨ੍ਹਾਂ ਤੋਂ ਕੁਝ ਨੇ ਉਸ ਨੂੰ ਆਪਣੀਆਂ ਅੱਖਾਂ ਕੱਢਦੇ ਦੇਖਿਆ ਸੀ ਪਰ ਜਦੋਂ ਤੱਕ ਉਹ ਰੋਕ ਪਾਉਂਦੇ, ਉਦੋਂ ਤੱਕ ਅੱਖਾਂ ਕੱਢ ਲਈਆਂ ਸਨ।


Related News