ਗਿਰੀਧਰ ਅਰਮਾਨੇ ਨੇ ਰੱਖਿਆ ਸਕੱਤਰ ਵਜੋਂ ਅਹੁਦਾ ਸੰਭਾਲਿਆ

Tuesday, Nov 01, 2022 - 04:38 PM (IST)

ਨਵੀਂ ਦਿੱਲੀ (ਭਾਸ਼ਾ)- ਸੀਨੀਅਰ ਨੌਕਰਸ਼ਾਹ ਗਿਰੀਧਰ ਅਰਮਾਨੇ ਨੇ ਮੰਗਲਵਾਰ ਨੂੰ ਨਵੇਂ ਰੱਖਿਆ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਸਰਕਾਰ ਤਿੰਨਾਂ ਸੇਵਾਵਾਂ ਦੇ ਆਧੁਨਿਕੀਕਰਨ 'ਤੇ ਧਿਆਨ ਦੇ ਰਹੀ ਹੈ। ਅਰਮਾਨੇ 1988 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਧਿਕਾਰੀ ਹਨ ਅਤੇ ਆਂਧਰਾ ਪ੍ਰਦੇਸ਼ ਕੈਡਰ ਤੋਂ ਆਉਂਦੇ ਹਨ। ਆਪਣੇ ਮੌਜੂਦਾ ਅਹੁਦੇ ਤੋਂ ਪਹਿਲਾਂ ਅਰਮਾਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ 'ਚ ਸਕੱਤਰ ਸਨ। ਅਹੁਦਾ ਸੰਭਾਲਣ ਤੋਂ ਪਹਿਲਾਂ ਅਰਮਾਨੇ ਨੇ ਇੱਥੇ ਕੌਮੀ ਜੰਗੀ ਯਾਦਗਾਰ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ,"ਅਸੀਂ ਇਨ੍ਹਾਂ ਬਹਾਦਰਾਂ ਤੋਂ ਪ੍ਰੇਰਣਾ ਲੈਂਦੇ ਹਾਂ ਅਤੇ ਭਾਰਤ ਨੂੰ ਇਕ ਸੁਰੱਖਿਅਤ ਅਤੇ ਖੁਸ਼ਹਾਲ ਦੇਸ਼ ਬਣਾਉਣ ਦੇ ਉਨ੍ਹਾਂ ਦੇ ਸੁਫ਼ਨੇ ਪੂਰਾ ਕਰਨ ਦੀ ਦਿਸ਼ਾ 'ਚ ਕੰਮ ਕਰਨ ਦਾ ਵਾਅਦਾ ਕਰਦੇ ਹਾਂ।''

PunjabKesari

ਅਰਮਾਨੇ ਨੇ ਅਜੇ ਕੁਮਾਰ ਦੀ ਜਗ੍ਹਾ ਲਈ ਹੈ, ਜੋ ਸੋਮਵਾਰ ਨੂੰ ਸੇਵਾਮੁਕਤ ਹੋ ਗਏ। ਇਕ ਆਈ.ਏ.ਐੱਸ. ਅਧਿਕਾਰੀ ਵਜੋਂ ਆਪਣੇ 32 ਸਾਲ ਦੇ ਕਾਰਜਕਾਲ ਦੌਰਾਨ ਅਰਮਾਨੇ ਨੇ ਕੇਂਦਰ ਸਰਕਾਰ ਅਤੇ ਆਂਧਰਾ ਪ੍ਰਦੇਸ਼ ਸਰਕਾਰ 'ਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਉਨ੍ਹਾਂ ਨੇ ਕੈਬਨਿਟ ਸਕੱਤਰੇਤ 'ਚ ਵਧੀਕ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ। ਅਰਮਾਨੇ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ 'ਚ ਖੋਜ ਵਿਭਾਗ ਦਾ ਕੰਮ ਵੀ ਦੇਖਿਆ। ਉਹ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ 'ਚ ਨਿਗਰਾਨੀ ਦੇ ਇੰਚਾਰਜ ਕਾਰਜਕਾਰੀ ਨਿਰਦੇਸ਼ਕ ਸਨ। ਅਰਮਾਨੇ ਨੇ ਹੈਦਰਾਬਾਦ ਦੇ ਜਵਾਹਰਲਾਲ ਨਹਿਰੂ ਤਕਨਾਲੋਜੀ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ 'ਚ ਬੀਟੈਕ ਅਤੇ ਆਈ.ਆਈ.ਟੀ., ਮਦਰਾਸ ਤੋਂ ਐੱਮ.ਟੈਕ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਰੰਗਲ ਦੇ ਕਾਕਤੀਯ ਯੂਨੀਵਰਸਿਟੀ ਤੋਂ ਅਰਥਸ਼ਾਸਤਰ 'ਚ ਮਾਸਟਰ ਦੀ ਡਿਗਰੀ ਵੀ ਲਈ ਹੈ।

PunjabKesari


DIsha

Content Editor

Related News