ਲਾੜੀ ਦੇ ਆਸ਼ਕ ਵੱਲੋਂ ਦਿੱਤੇ ਤੋਹਫ਼ੇ ਨੇ ਲਈ ਲਾੜੇ ਦੀ ਜਾਨ, ਭਰਾ ਨੇ ਵੀ ਇਲਾਜ ਦੌਰਾਨ ਤੋੜਿਆ ਦਮ, ਜਾਣੋ ਪੂਰਾ ਮਾਮਲਾ
Thursday, Apr 06, 2023 - 05:25 AM (IST)
ਰਾਏਪੁਰ (ਭਾਸ਼ਾ): ਪੁਲਸ ਵੱਲੋਂ ਇਕ ਹੈਰਾਨ ਕਰ ਦੇਣ ਵਾਲੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ ਜਿਸ ਵਿਚ ਪ੍ਰੇਮਿਕਾ ਦੇ ਵਿਆਹ ਤੋਂ ਨਾਰਾਜ਼ ਆਸ਼ਿਕ ਨੇ ਉਸ ਨੂੰ ਵਿਆਹ ਵਿਚ ਅਜਿਹਾ ਤੋਹਫ਼ਾ ਦਿੱਤਾ ਜਿਸ ਨਾਲ ਉਸ ਦੇ ਪਤੀ ਦੇ ਨਾਲ-ਨਾਲ ਜੇਠ ਦੀ ਵੀ ਮੌਤ ਹੋ ਗਈ। ਆਸ਼ਿਕ ਨੇ ਪ੍ਰੇਮਿਕਾ ਦੇ ਵਿਆਹ ਦੇ ਤੋਹਫ਼ਿਆਂ ਵਿਚ ਹੋਮ ਥੀਏਟਰ ਰੱਖ ਦਿੱਤਾ ਸੀ। ਵਿਆਹ ਤੋਂ ਬਾਅਦ ਜਦ ਲਾੜਾ ਤੋਹਫ਼ਿਆਂ ਨੂੰ ਵੇਖ ਰਿਹਾ ਸੀ ਤਾਂ ਉਕਤ ਹੋਮ ਥਿਏਟਰ ਵਿਚ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦੇ ਭਰਾ ਰਾਜਕੁਮਾਰ ਤੇ ਡੇਢ ਸਾਲ ਦੇ ਬੱਚੇ ਸਮੇਤ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਬਾਅਦ ਵਿਚ ਰਾਜ ਕੁਮਾਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਖ਼ੌਫ਼ਨਾਕ ਵਾਰਦਾਤ! ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਗੋਲ਼ੀਆਂ ਨਾਲ ਭੁੰਨਿਆ, ਫ਼ਿਰ ਫਾਰਮ ਹਾਊਸ 'ਚ ਦਫ਼ਨਾਈ ਲਾਸ਼
ਇਹ ਧਮਾਕਾ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਵਿਚ ਸੋਮਵਾਰ ਨੂੰ ਵਾਪਰੀ ਸੀ ਤੇ ਪੁਲਸ ਵੱਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਸੀ। ਬੁੱਧਵਾਰ ਨੂੰ ਇਸ ਮਾਮਲੇ ਵਿਚ ਆਸ਼ਿਕ ਦਾ ਕਾਰਾ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐੱਸ.ਪੀ. ਲਾਲ ਉਮੇਦ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਰੇਂਗਾਖਾਰ ਥਾਣਾ ਖੇਤਰ ਦੇ ਚਮਾਰੀ ਪਿੰਡ ਵਿਚ ਮਿਊਜ਼ਿਕ ਥਿਏਟਰ ਵਿਚ ਹੋਏ ਧਮਾਕੇ ਵਿਚ ਲਾੜੇ ਹੇਮੇਂਦਰ ਮੇਰਾਵੀ (30) ਤੇ ਉਸ ਦੇ ਭਰਾ ਰਾਜ ਕੁਮਾਰ (32) ਦੀ ਮੌਤ ਦੇ ਮਾਮਲੇ ਵਿਚ ਸੰਜੂ ਉਰਫ ਸਰਜੂ ਮਰਕਾਮ (33) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਲਗਾਤਾਰ ਪੜਚੋਲ ਕਰਨ ਤੋਂ ਬਾਅਦ ਮਾਮਲੇ ਦਾ ਖ਼ੁਲਾਸਾ ਹੋਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਰਜੂ ਲਾੜੀ ਦਾ ਸਾਬਕਾ ਪ੍ਰੇਮੀ ਹੈ ਤੇ ਉਹ ਇਸ ਵਿਆਹ ਤੋਂ ਨਾਰਾਜ਼ ਸੀ ਤੇ ਇਸ ਨੂੰ ਲੈ ਕੇ ਲਾੜੀ-ਲਾੜੇ ਦੇ ਨਾਲ ਵਿਵਾਦ ਹੋਇਆ ਸੀ। ਸਰਜੂ ਗੁਆਂਢੀ ਸੂਬੇ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਬਿਰਸਾ ਥਾਣਾ ਖੇਤਰ ਦਾ ਰਹਿਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਬਿਊਰੋ ਵੱਲੋਂ CA ਗ੍ਰਿਫ਼ਤਾਰ, ਅਮਰੀਕਾ ਰਹਿੰਦੇ ਵਿਅਕਤੀ ਦਾ ਮਾਮਲਾ ਰਫ਼ਾ-ਦਫ਼ਾ ਕਰਨ ਵਾਸਤੇ ਲਏ ਸੀ 25 ਲੱਖ
ਸੋਮਵਾਰ ਨੂੰ ਹੋਏ ਧਮਾਕੇ ਦੌਰਾਨ ਹੋਈ ਸੀ ਲਾੜੇ ਦੀ ਮੌਤ
ਪੁਲਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਨੂੰ ਚਮਾਰੀ ਪਿੰਡ ਵਿਚ ਧਮਾਕੇ ਦੀ ਜਾਣਕਾਰੀ ਮਿਲੀ ਸੀ। ਜਾਂਚ ਸ਼ੁਰੂ ਕਰਨ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਹੇਮੇਂਦਰ ਮੇਰਵੀ ਦਾ ਵਿਆਹਾ ਅੰਜਨਾ ਪਿੰਡ ਦੀ ਇਕ ਕੁੜੀ ਨਾਲ 31 ਮਾਰਚ ਨੂੰ ਹੋਇਆ ਸੀ। ਰਸਮ ਮੁਤਾਬਕ, ਲਾੜੀ ਦੂਜੇ ਦਿਨ ਆਪਣੇ ਪੇਕੇ ਘਰ ਚਲੀ ਗਈ ਸੀ। ਸੋਮਵਾਰ ਨੂੰ ਜਦੋਂ ਹੇਮੇਂਦਰ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਆਪਣੇ ਘਰ ਦੇ ਇਕ ਕਮਰੇ 'ਚ ਵਿਆਹ ਦੇ ਤੋਹਫ਼ੇ ਖੋਲ੍ਹ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਹੇਮੇਂਦਰ ਨੇ ਬਿਜਲੀ ਬੋਰਡ ਨਾਲ ਤਾਰ ਜੋੜ ਕੇ ਮਿਊਜ਼ਿਕ ਸਿਸਟਮ ਚਾਲੂ ਕੀਤਾ ਤਾਂ ਉਸ 'ਚ ਧਮਾਕਾ ਹੋ ਗਿਆ। ਇਸ ਘਟਨਾ 'ਚ ਹੇਮੇਂਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦੇ ਭਰਾ ਰਾਜ ਕੁਮਾਰ (30) ਅਤੇ ਡੇਢ ਸਾਲ ਦੇ ਲੜਕੇ ਸਮੇਤ 5 ਹੋਰ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਕਵਰਧਾ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਰਾਜ ਕੁਮਾਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਬਾਕੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਧਮਾਕੇ ਵਿਚ ਘਰ ਦੀਆਂ ਕੰਧਾਂ ਵੀ ਢਹਿ-ਢੇਰੀ ਹੋ ਗਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ’ਚ ਪੰਜਾਬੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀ ਦੇ ਰਹੇ ਹਨ ਖ਼ਾਲਿਸਤਾਨੀ, ਪੁਲਸ ਵੀ ਨਹੀਂ ਕਰ ਰਹੀ ਕਾਰਵਾਈ!
ਇੰਝ ਹੋਇਆ ਖ਼ੁਲਾਸਾ
ਐੱਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਜਦੋਂ ਪੁਲਸ ਨੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਧਮਾਕੇ ਤੋਂ ਬਾਅਦ ਕਮਰੇ ਵਿਚ ਦੇਰ ਰਾਤ ਤਕ ਬਾਰੂਦ ਦੀ ਬਦਬੂ ਆ ਰਹੀ ਸੀ ਤੇ ਪੁਲਸ ਨੇ ਵੀ ਉੱਥੇ ਇਹ ਮਹਿਸੂਸ ਕੀਤੀ ਸੀ। ਇਸ ਤੋਂ ਸੰਕੇਤ ਮਿਲਿਆ ਕਿ ਹੋਮ ਥਿਏਟਰ ਵਿਚ ਵਿਸਫੋਟਕ ਲਗਾ ਕੇ ਧਮਾਕਾ ਕੀਤਾ ਗਿਆ। ਉਕਤ ਇਲਾਕਾ ਨਕਸ ਪ੍ਰਭਾਵਿਤ ਹੋਣ ਕਾਰਨ ਨਕਸਲੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਸੀ ਪਰ ਪੁਲਸ ਨੂੰ ਇਸ ਦਾ ਖਦਸ਼ਾ ਘੱਟ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਹੋਮ ਥਿਏਟਰ ਨੂੰ ਬਾਲਾਘਾਟ ਦੀ ਇਕ ਦੁਕਾਨ ਤੋਂ ਖਰੀਦਿਆ ਗਿਆ ਸੀ। ਉੱਥੇ ਹੀ ਲਾੜੇ ਦਾ ਵਿਆਹ ਤੋਂ ਪਹਿਲਾਂ ਇਕ ਵਿਅਕਤੀ ਨਾਲ ਝਗੜਾ ਹੋਇਆ ਸੀ। ਜਦੋਂ ਲਾੜੀ ਦੇ ਪਰਿਵਾਰ ਤੋਂ ਪੁੱਛਗਿਛ ਕੀਤੀ ਤਾਂ ਸਰਜੂ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਕਬੂਲਿਆ ਕਿ ਉਸ ਨੇ ਹੇਮੇਂਦਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਨੁਕਸਾਣ ਪਹੁੰਚਾਉਣ ਲਈ ਹੋਮ ਥਿਏਟਰ ਵਿਚ ਬਾਰੂਦ ਲਗਾਇਆ ਤੇ ਵਿਆਹ ਦੇ ਤੋਹਫ਼ਿਆਂ ਵਿਚ ਰੱਖ ਦਿੱਤਾ। ਉਸ ਨੇ ਡੇਢ ਕਿੱਲੋ ਬਾਰੂਦ ਦੀ ਵਰਤੋਂ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।