ਭਾਰਤ ਦੇ ਸਮੁੰਦਰੀ ਖੇਤਰ 'ਚ ਮਿਲਿਆ ਅਜੀਬ ਜੀਵ, ਚੁੱਕਣ ਲਈ ਮੰਗਵਾਉਣੀ ਪਈ ਕ੍ਰੇਨ

Thursday, Oct 22, 2020 - 07:04 PM (IST)

ਨਵੀਂ ਦਿੱਲੀ :  ਸਾਡੀ ਦੁਨੀਆ ਵਿਲੱਖਣ ਪ੍ਰਾਣੀਆਂ ਨਾਲ ਭਰੀ ਪਈ ਹੈ। ਕਈ ਜੀਵ ਅਜਿਹੇ ਹਨ ਜਿਨ੍ਹਾਂ ਬਾਰੇ ਵਿਗਿਆਨੀ ਤਾਂ ਜਾਣਦੇ ਹਨ ਪਰ ਆਮ ਲੋਕ ਨਹੀਂ, ਉਨ੍ਹਾਂ ਜੀਵਾਂ ਦੇ ਸਾਹਮਣੇ ਆਉਣ 'ਤੇ ਹੈਰਾਨ ਹੋਣਾ ਆਮ ਗੱਲ ਹੈ। ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਰਨਾਟਕ 'ਚ, ਜਿੱਥੇ ਮਛੇਰਿਆਂ ਦੇ ਜਾਲ 'ਚ ਇੱਕ ਅਜਿਹਾ ਜੀਵ ਫੱਸਿਆ, ਜਿਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ।

ਭਾਰ ਸੀ 750 ਕਿੱਲੋਗ੍ਰਾਮ
ਰਿਪੋਰਟ ਮੁਤਾਬਕ ਮਾਨਸੂਨ ਦੇ ਹੌਲੀ ਹੋਣ ਤੋਂ ਬਾਅਦ ਹੁਣ ਮਛੇਰੇ ਸਮੁੰਦਰ 'ਚ ਜਾਣ ਲੱਗੇ ਹਨ। ਇਸ 'ਚ ਮੰਗਲੁਰੂ 'ਚ ਬੁੱਧਵਾਰ ਨੂੰ ਮਾਲਪੇ ਬੰਦਰਗਾਹ 'ਤੇ ਕੁੱਝ ਮਛੇਰਿਆਂ ਦੇ ਜਾਲ 'ਚ ਦੋ ਭਾਰੀ ਭਰਕਮ ਸਮੁੰਦਰੀ ਜੀਵ ਫਸ ਗਏ। ਜਾਲ ਦਾ ਭਾਰ ਦੇਖ ਉਨ੍ਹਾਂ ਨੇ ਸੋਚਿਆ ਕਿ ਮੱਛੀਆਂ ਜ਼ਿਆਦਾ ਹਨ ਪਰ ਜਦੋਂ ਉਸ ਨੂੰ ਚੁੱਕਿਆ ਤਾਂ ਉਸ 'ਚ ਸਿਰਫ ਦੋ ਭਾਰੀ ਭਰਕਮ ਜੀਵ ਨਿਕਲੇ। ਜਿਸ 'ਚੋਂ ਇੱਕ ਦਾ ਭਾਰ 750 ਕਿੱਲੋਗ੍ਰਾਮ ਅਤੇ ਦੂਜੇ ਦਾ 250 ਕਿੱਲੋਗ੍ਰਾਮ ਸੀ। ਇੰਨੇ ਭਾਰੀ ਭਰਕਮ ਜੀਵ ਨੂੰ ਚੁੱਕਣਾ ਮਛੇਰਿਆਂ ਦੇ ਵੱਸ ਦੀ ਗੱਲ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕ੍ਰੇਨ ਸੱਦਣੀ ਪਈ।

ਦੋਨਾਂ ਜੀਵ ਨੂੰ ਦੇਖਣ ਲਈ ਲੱਗੀ ਲੋਕਾਂ ਦੀ ਭੀੜ੍ਹ
ਬਾਅਦ 'ਚ ਬੰਦਰਗਾਹ 'ਤੇ ਦੋਨਾਂ ਜੀਵਾਂ ਨੂੰ ਦੇਖਣ ਲਈ ਭੀੜ੍ਹ ਇਕੱਠੀ ਹੋਣ ਲੱਗ ਗਈ। ਅਸਲ 'ਚ ਇਨ੍ਹਾਂ ਦੋਨਾਂ ਜੀਵਾਂ ਦਾ ਨਾਮ ਮੰਟਾ ਰੇ ਹੈ। ਜਿਸ 'ਚ ਇੱਕ ਦਾ ਭਾਰ 750 ਅਤੇ ਦੂਜੇ ਦਾ 250KG ਹੈ। ਇਹ ਸਮੁੰਦਰ 'ਚ ਪਾਏ ਜਾਣ ਵਾਲੀ ਇੱਕ ਪ੍ਰਜਾਤੀ ਹੈ, ਜਿਨ੍ਹਾਂ ਨੂੰ ਜੀਨਸ ਮੈਂਟਾ ਕਹਿੰਦੇ ਹਨ। ਆਮਤੌਰ 'ਤੇ ਇੱਕ ਮੰਟਾ ਰੇ ਦੀ ਚੋੜਾਈ 7 ਮੀਟਰ ਤੱਕ ਹੋ ਸਕਦੀ ਹੈ। ਇਨ੍ਹਾਂ ਦੇ ਅੱਗੇ ਦਾ ਮੁੰਹ ਵੱਡਾ ਹੁੰਦਾ ਹੈ, ਨਾਲ ਹੀ ਬਣਾਵਟ ਤਿਕੋਣੀ ਹੁੰਦੀ ਹੈ। ਮਛੇਰਿਆਂ ਨੇ ਇਸ ਨੂੰ ਕ੍ਰੇਨ ਦੀ ਮਦਦ ਨਾਲ ਟਰੱਕ 'ਚ ਪਾਇਆ ਫਿਰ ਆਪਣੇ ਨਾਲ ਲੈ ਗਏ।


Inder Prajapati

Content Editor

Related News