ਗੁਲਾਮ ਨਬੀ ਆਜ਼ਾਦ ਨੇ PM ਮੋਦੀ ਨੂੰ ਲਿਖੀ ਚਿੱਠੀ, ਟੀਕਿਆਂ ਦੀ ਸਪਲਾਈ ਵਧਾਉਣ 'ਤੇ ਦਿੱਤੇ ਸੁਝਾਅ

Saturday, May 15, 2021 - 03:32 PM (IST)

ਨਵੀਂ ਦਿੱਲੀ- ਸਾਬਕਾ ਕੇਂਦਰੀ ਸਿਹਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਦੇਸ਼ 'ਚ ਕੋਰੋਨਾ ਰੋਕੂ ਦਵਾਈਆਂ ਦਾ ਉਤਪਾਦਨ ਵਧਾਉਣ ਸੰਬੰਧੀ ਕੁਝ ਕਦਮਾਂ ਦਾ ਸੁਝਾਅ ਦਿੱਤਾ। ਪਾਰਟੀ ਦੇ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਆਜ਼ਾਦ ਨੇ ਆਪਣੀ ਚਿੱਠੀ 'ਚ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸਿਹਤ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ ਲਈ ਵੀ ਸੁਝਾਅ ਦਿੱਤੇ। ਇਸ ਚਿੱਠੀ ਦੀ ਇਕ ਕਾਪੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਵੀ ਭੇਜੀ ਗਈ ਹੈ। 

ਇਹ ਵੀ ਪੜ੍ਹੋ : ਰਾਹੁਲ ਦਾ PM ਮੋਦੀ 'ਤੇ ਤੰਜ- ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸ ਨੇ ਮਾਂ ਗੰਗਾ ਨੂੰ ਰੁਲਾਇਆ ਹੈ

ਕਾਂਗਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਰਾਜ ਸਭਾ ਮੈਂਬਰ ਨੇ ਦੇਸ਼ 'ਚ ਟੀਕਾ ਲਗਾਉਣ ਵਾਲਿਆਂ ਦੀ ਗਿਣਤੀ ਵਧਾਉਣ ਦੀ ਵੀ ਸਿਫ਼ਾਰਿਸ਼ ਕੀਤੀ। ਨਾਲ ਹੀ ਉਨ੍ਹਾਂ ਨੇ ਦੇਸ਼ 'ਚ ਮਹਾਮਾਰੀ ਨਾਲ ਨਜਿੱਠਣ ਲਈ ਟੀਕਿਆਂ ਦੀ ਹੋਰ ਵੱਧ ਸਪਲਾਈ ਯਕੀਨੀ ਕਰਨ ਲਈ ਸੁਝਾਅ ਦਿੱਤੇ। ਆਜ਼ਾਦ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਇਸ ਸਾਲ ਦੀ ਸ਼ੁਰੂਆਤ 'ਚ ਖ਼ਤਮ ਹੋਇਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਇਹ ਸ਼ਨੀਵਾਰ ਸਵੇਰੇ ਲਿਖਿਆ ਗਿਆ। ਮੋਦੀ ਨੇ ਕੋਰੋਨਾ ਦੇ ਹਾਲਾਤ ਅਤੇ ਟੀਕਾਕਰਨ ਮੁਹਿੰਮ 'ਤੇ ਸ਼ਨੀਵਾਰ ਨੂੰ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਵੱਖ-ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਬੈਠਕ 'ਚ ਸ਼ਾਮਲ ਹੋਏ।

ਇਹ ਵੀ ਪੜ੍ਹੋ : ਮਮਤਾ ਬੈਨਰਜੀ ਦੇ ਛੋਟੇ ਭਰਾ ਦਾ ਕੋਰੋਨਾ ਨਾਲ ਦਿਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ


DIsha

Content Editor

Related News