ਵਿਆਹ ਦੀਆਂ ਖੁਸ਼ੀਆਂ ਮਾਤਮ ''ਚ ਬਦਲੀਆਂ, ਗੋਲੀ ਲੱਗਣ ਨਾਲ ਲਾੜੇ ਦੇ ਭਰਾ ਦੀ ਮੌਤ

Wednesday, Dec 09, 2020 - 06:24 PM (IST)

ਵਿਆਹ ਦੀਆਂ ਖੁਸ਼ੀਆਂ ਮਾਤਮ ''ਚ ਬਦਲੀਆਂ, ਗੋਲੀ ਲੱਗਣ ਨਾਲ ਲਾੜੇ ਦੇ ਭਰਾ ਦੀ ਮੌਤ

ਗਾਜ਼ੀਪੁਰ— ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਬਰਾਤ ਡੀਜੇ ਦੇ ਰੀਮਿਕਸ ਗਾਣਿਆਂ ਨਾਲ ਲਾੜੀ ਦੇ ਦਰਵਾਜ਼ੇ ਤੱਕ ਪਹੁੰਚੀ ਸੀ। ਡੀਜੇ 'ਤੇ ਗਾਣਾ ਵਜਾਉਣ ਨੂੰ ਲੈ ਕੇ ਹੋਏ ਵਿਵਾਦ 'ਚ ਗੋਲੀ ਚੱਲ ਪਈ ਅਤੇ ਲਾੜੇ ਦੇ ਚਚੇਰੇ ਭਰਾ ਦੀ ਮੌਤ ਹੋ ਗਈ।

ਦਰਅਸਲ ਮਾਮਲਾ ਮੰਗਲਵਾਰ ਰਾਤ ਦਾ ਹੈ, ਜਦੋਂ ਗਾਜ਼ੀਪੁਰ ਦੇ ਧਰਵਾਰ ਕਲਾਂ ਪਿੰਡ ਤੋਂ ਮ੍ਰਿਤਕ ਰੋਸ਼ਨ ਯਾਦਵ ਦੇ ਚਚੇਰੇ ਭਰਾ ਦੀ ਬਰਾਤ ਸਥਾਨਕ ਥਾਣਾ ਇਲਾਕੇ ਦੇ ਬਹਾਦਰਗੰਜ ਕਸਬਾ ਨੇੜੇ ਰਸੂਲਪੁਰ ਪਿੰਡ 'ਚ ਰਾਜਿੰਦਰ ਯਾਦਵ ਦੇ ਘਰ ਗਈ ਸੀ। ਬਰਾਤ ਬਹੁਤ ਹੀ ਧੂਮ-ਧਾਮ ਨਾਲ ਦਰਵਾਜ਼ੇ 'ਤੇ ਪੁੱਜੀ, ਜਿੱਥੇ ਸਥਾਨਕ ਨੌਜਵਾਨ ਅਤੇ ਲਾੜੇ ਦੇ ਚਚੇਰੇ ਭਰਾ ਰੋਸ਼ਨ ਯਾਦਵ ਵਿਚਾਲੇ ਡੀਜੇ 'ਤੇ ਗਾਣਾ ਵਜਾਉਣ ਨੂੰ ਲੈ ਕੇ ਵਿਵਾਦ ਹੋ ਗਿਆ। 

ਵੇਖਦੇ ਹੀ ਵੇਖਦੇ ਵਿਵਾਦ ਇੰਨਾ ਵਧ ਗਿਆ ਕਿ ਉਕਤ ਨੌਜਵਾਨ ਨੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਗੋਲੀ ਲੱਗਣ ਦੀ ਵਜ੍ਹਾ ਨਾਲ ਰੋਸ਼ਨ ਡਿੱਗ ਗਿਆ। ਉੱਥੇ ਹੀ ਗੋਲੀ ਦੀ ਆਵਾਜ਼ ਸੁਣ ਕੇ ਬਰਾਤ ਵਿਚ ਭਾਜੜਾਂ ਪੈ ਗਈਆਂ। ਜਿਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਸ ਪੁੱਜੀ। ਪੁਲਸ ਨੇ ਜ਼ਖਮੀ ਰੋਸ਼ਨ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


author

Tanu

Content Editor

Related News